ਦੇਵੀਗੜ੍ਹ: ਪਿੰਡ ਨੌਗਾਵਾਂ ਵਿੱਚ ਗੁੱਗਾ ਨੌਮੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਗੁੱਗਾ ਮਾੜੀ ਦੇ ਸੇਵਾਦਾਰ ਭਗਤ ਕਾਕਾ ਸਿੰਘ ਨੇ ਦੱਸਿਆ ਕਿ ਹਰ ਸਾਲ ਗੁੱਗਾ ਮਾੜੀ ’ਤੇ ਦਿਹਾੜਾ ਮਨਾਇਆ ਜਾਂਦਾ ਹੈ ਪਰ ਇਸ ਸਾਲ ਕਰੋਨਾ ਮਹਾਮਾਰੀ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੰਗਤ ਨੂੰ ਮੱਥਾ ਟੇਕ ਕੇ ਨਾਲ ਹੀ ਵਾਪਸ ਜਾਣ ਨੂੰ ਕਿਹਾ ਕਿ ਤਾਂ ਕਿ ਜ਼ਿਆਦਾ ਇਕੱਠ ਨਾ ਹੋਵੇ। ਇਸ ਮੌਕੇ ਭਗਤ ਕਾਕਾ ਸਿੰਘ ਤੋਂ ਇਲਾਵਾ ਰਾਮ ਆਸਰਾ, ਕਰਨੈਲ ਸਿੰਘ, ਸੋਮਾ ਰਾਮ, ਬਿੰਦਰ ਸ਼ਰਮਾਂ, ਗੁਰਨਾਮ ਸਿੰਘ, ਜਸਪਾਲ ਸਿੰਘ, ਚਮਕੌਰ ਸਿੰਘ ਤੋ ਇਲਾਵਾ ਹੋਰ ਵੀ ਸੰਗਤ ਮੌਜੂਦ ਸੀ।
-ਪੱਤਰ ਪ੍ਰੇਰਕ