ਪਟਿਆਲਾ: ਪਟਿਆਲਾ ਜ਼ਿਲ੍ਹੇ ਵਿੱਚ 17 ਤੋਂ 19 ਜਨਵਰੀ ਤੱਕ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ। ਇਸ ਤਹਿਤ 5 ਸਾਲ ਤੱਕ ਦੇ ਦੋ ਲੱਖ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ ਪ੍ਰੀਤੀ ਯਾਦਵ ਨੇ ਕਿਹਾ ਕਿ ‘‘ਭਾਵੇਂ ਅਸੀਂ ਹਰ ਸਾਲ ਪਲਸ ਪੋਲੀਓ ਮੁਹਿੰਮ ਚਲਾਉਦੇ ਹਾਂ, ਪਰ ਇਸ ਵਾਰ ਮੁਹਿੰਮ ਦੌਰਾਨ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।’’ ਮੀਟਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਵੀਨੂੰ ਗੋਇਲ ਨੇ ਐੱਕਸ਼ਨ ਪਲਾਨ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਐੱਸਡੀਐੱਮ ਦੁਧਨਸਾਧਾਂ ਅੰਕੁਰ ਦੀਪ ਸਿੰਘ, ਐੱਸਡੀਐੱਮ ਸਮਾਣਾ ਨਮਨ ਮੜਕਨ, ਡੀਐੱਸਪੀ (ਐੱਚ) ਗੁਰਦੇਵ ਸਿੰਘ ਧਾਲ਼ੀਵਾਲ, ਡੀਈਓ ਹਰਿੰਦਰ ਕੌਰ, ਇੰਜ ਅਮਰਜੀਤ ਸਿੰਘ, ਡੀਐੱਸਐੱਸਓ ਵਰਿੰਦਰ ਸਿੰਘ ਟਿਵਾਣਾ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸਮੂਹ ਐੱਸਐੱਮਓਜ਼ ਮੌਜੂਦ ਸਨ।
-ਖੇਤਰੀ ਪ੍ਰਤੀਨਿਧ