ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਪੰਜਾਬ ਸਰਕਾਰ ਨੇ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਨੂੰ ਤਰੱਕੀ ਦੇ ਕੇ ਡੀਐੱਸਪੀ ਬਣਾ ਦਿੱਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਡੀਐੱਸਪੀ ਵਜੋਂ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਗਾਏ। ਇਸ ਮੌਕੇ ਏਡੀਜੀਪੀ (ਐਡਮਿਨ) ਗੌਰਵ ਯਾਦਵ ਮੌਜੂਦ ਸਨ। ਇਸੇ ਦੌਰਾਨ ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਅਤੇ ਡੀਐੱਸਪੀਐੱਚ ਗੁਰਦੇਵ ਧਾਲੀਵਾਲ ਸਮੇਤ ਕਈ ਹੋਰਾਂ ਨੇ ਨਵੇਂ ਬਣੇ ਡੀਐਸਪੀ ਗੁਰਿੰਦਰ ਵੱਲ ਨੂੰ ਵਧਾਈ ਦਿੱਤੀ।