ਸੁਨਾਮ ਊਧਮ ਸਿੰਘ ਵਾਲਾ: ਵੰਡਰ ਸੀਮਿੰਟ ਕੰਪਨੀ ਵੱਲੋਂ ਇਮਾਰਤਸਾਜ਼ੀ ਨਾਲ ਜੁੜੇ ਲੋਕਾਂ ਦੀਆਂ ਬੇਟੀਆਂ ਲਈ ਸ਼ੁਰੂ ਕੀਤੀ ਕੰਨਿਆਦਾਨ ਯੋਜਨਾ ਤਹਿਤ ਪਿੰਡ ਮੈਦੇਵਾਸ ਦੇ ਹਰਪਾਲ ਸਿੰਘ ਦੀ ਬੇਟੀ ਦੇ ਵਿਆਹ ਵਿਚ 21 ਹਜ਼ਾਰ ਦਾ ਚੈੱਕ ਸੌਂਪਿਆ ਗਿਆ। ਇਹ ਚੈੱਕ ਕੰਪਨੀ ਦੇ ਅਧਿਕਾਰੀਆਂ ਵੱਲੋਂ ਦਿਤਾ ਗਿਆ। ਇਸ ਸਬੰਧੀ ਕੰਪਨੀ ਦੇ ਪੰਜਾਬ ਹੈੱਡ (ਤਕਨੀਕੀ) ਆਸ਼ਿਸ਼ ਪਾਹਵਾ, ਮਾਰਕੀਟਿੰਗ ਅਫ਼ਸਰ ਸੌਰਵ ਟਾਂਡਾ, ਤਕਨੀਕੀ ਅਫ਼ਸਰ ਅਮਨਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਵੰਡਰ ਪ੍ਰਾਈਮ ਕੰਟਰੈਕਟਰ ਕਲੱਬ ਚਲਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ