ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਫਰਵਰੀ
ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਅੱਜ ਪਿੰਡ ਤਾਜਲਪੁਰ ਵਿੱਚ ਗਰੀਬ ਲੋਕਾਂ ਨੂੰ ਰੂੜੀਆਂ ਲਗਾਉਣ ਲਈ 2-2 ਮਰਲੇ ਦੇ ਪਲਾਟ ਵੰਡੇ। ਹੈਰੀਮਾਨ ਨੇ ਕਿਹਾ ਕਿ ਅਕਾਲੀ ਰਾਜ ਸਮੇਂ ਹਲਕਾ ਸਨੌਰ ਜੋ ਕਿ ਵਿਕਾਸ ਪੱਖੋਂ ਬਹੁਤ ਹੀ ਪੱਛੜ ਗਿਆ ਸੀ, ਇਸ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਾਉਣ ਲਈ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਹਰ ਪਿੰਡ ’ਚੋਂ ਗੰਦੇ ਪਾਣੀ ਦੇ ਨਿਕਾਸ ਦੇ ਕੰਮ ਚੱਲ ਰਹੇ ਹਨ, ਜੋ ਕਿ ਪਿੰਡਾਂ ਦੀ ਪੁਰਾਣੀ ਮੰਗ ਸੀ। ਇਨ੍ਹਾਂ ਮੰਗਾਂ ਨੂੰ ਹੱਲ ਕਰਨ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਗੰਦੇ ਪਾਣੀ ਦੇ ਨਿਕਾਸ ਦੇ ਕੰਮ ਹੋਰ ਪਿੰਡਾਂ ਵਿੱਚ ਵੀ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਅੱਧਾ ਦਰਜਨ ਵਿਅਕਤੀਆਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਸੁਖਵਿੰਦਰ ਸਿੰਘ ਬੀਡੀਪੀਓ, ਜੀ.ਐੱਸ. ਢਿੱਲੋਂ ਸੁਪਰਡੈਂਟ, ਗੁਰਮੀਤ ਸਿੰਘ ਪੰਚਾਇਤ ਅਫਸਰ, ਦਲਜੀਤ ਸਿੰਘ, ਅਮਰੀਕ ਸਿੰਘ, ਨਿਸ਼ਾਨ ਸਿੰਘ, ਜਰਨੈਲ ਸਿੰਘ, ਦੇਬਣ ਸਰਪੰਚ ਹਾਜੀਪੁਰ, ਕਰਨ ਸਿੰਘ, ਛਿੰਦਾ ਤਾਜਲਪੁਰ, ਪ੍ਰਭਜਿੰਦਰ ਸਿੰਘ ਬੱਚੀ ਪੀ.ਏ. ਆਦਿ ਵੀ ਹਾਜ਼ਰ ਸਨ।