ਪੱਤਰ ਪ੍ਰੇਰਕ
ਰਾਜਪੁਰਾ, 13 ਫਰਵਰੀ
ਖਾਦੀ ਅਤੇ ਗ੍ਰਾਮ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਅੱਜ ਰਾਜਪੁਰਾ ਦੇ ਵਾਰਡ ਨੰ. 8 ਤੋਂ ਅਕਾਲੀ ਉਮੀਦਵਾਰ ਖਜ਼ਾਨ ਸਿੰਘ ਲਾਲੀ ਦੇ ਹੱਕ ਵਿੱਚ ਘਰ-ਘਰ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉੁਨ੍ਹਾਂ ਨੇ ਨੁੱਕੜ ਮੀਟਿੰਗਾਂ ਵੀ ਕੀਤੀਆਂ। ਹਰਪਾਲਪੁਰ ਦਾ ਕਹਿਣਾ ਸੀ ਕਿ ਸੱਤਾਧਾਰੀ ਧਿਰ ਨੇ ਜੇਕਰ ਧੱਕਾਸ਼ਾਹੀ ਨਾ ਕੀਤੀ ਤਾਂ ਨਗਰ ਕੌਂਸਲ ਰਾਜਪੁਰਾ ਦੀ ਚੋਣਾਂ ਦੌਰਾਨ ਅਕਾਲੀ aਦਲ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗਾ। ਇਸ ਮੌਕੇ ਵਿਕਰਮਜੀਤ ਸਿੰਘ ਸਰਦਾਰਗੜ੍ਹ, ਪਰਮਜੀਤ ਸਿੰਘ ਪੰਮਾ, ਮੌਜੂਦ ਸਨ।