ਸਮਾਣਾ (ਨਿੱਜੀ ਪੱਤਰ ਪ੍ਰੇਰਕ): ਅਧਿਆਪਕ ਸੰਘਰਸ਼ਾਂ ਦੀ ਮੋਹਰੀ ਸਫਾਂ ਵਿੱਚ ਅਗਵਾਈ ਕਰਨ ਵਾਲੀ ਡੈਮੋਕਰੈਟਿਕ ਟੀਚਰਜ਼ ਫਰੰਟ ਵੱਲੋਂ ਪੰਜਾਬ ਵਿੱਚ ਸੰਘਰਸ਼ੀਲ ਅਧਿਆਪਕ ਧਿਰਾਂ ਨਾਲ ਕੀਤੀ ਗਈ ਸੂਬਾਈ ਏਕਤਾ ਨੂੰ ਤਹਿਸੀਲ ਪੱਧਰ ਤੱਕ ਲਾਗੂ ਕਰਦਿਆਂ ਸਮਾਣਾ ਤਹਿਸੀਲ ਕਮੇਟੀ ਦਾ ਪੁਨਰਗਠਨ ਕੀਤਾ ਗਿਆ, ਜਿਸ ਵਿੱਚ ਹਰਵਿੰਦਰ ਬੇਲੂਮਾਜਰਾ ਨੂੰ ਤਹਿਸੀਲ ਪ੍ਰਧਾਨ, ਗੁਰਵਿੰਦਰ ਖੱਟੜਾ ਨੂੰ ਜਨਰਲ ਸਕੱਤਰ, ਰਾਜ ਕੁਮਾਰ ਨੂੰ ਮੀਤ ਪ੍ਰਧਾਨ, ਗੁਰਵੀਰ ਟੋਡਰਪੁਰ ਨੂੰ ਪ੍ਰੈਸ ਸਕੱਤਰ, ਹਰਮਿੰਦਰ ਸਿੰਘ ਨੂੰ ਖਜ਼ਾਨਚੀ, ਵਿੱਕੀ ਡਕਾਲਾ ਨੂੰ ਸਹਾਇਕ ਪ੍ਰੈੱਸ ਸਕੱਤਰ ਅਤੇ ਸਤਪਾਲ ਸਮਾਣਵੀ, ਰਾਜਿੰਦਰ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ ਕੌੜਾ, ਬਹਾਦਰ ਸਿੰਘ ਨੂੰ ਤਹਿਸੀਲ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।