ਪੱਤਰ ਪ੍ਰੇਰਕ
ਪਾਤੜਾਂ, 16 ਜੂਨ
ਸਰਕਾਰ ਦੀਆਂ ਹਦਾਇਤਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਰਾਸ ਵਿੱਚ ਸੁਵਿਧਾ ਕੈਂਪ ਲਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਅਤੇ ਉਨਾਂ ਦੇ ਹੱਲ ਕਰਨ ਦੇ ਨਾਲ ਨਾਲ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਫਾਰਮ ਭਰੇ ਗਏ। ਇਸ ਦੌਰਾਨ ਏਡੀਸੀ (ਵਿਕਾਸ) ਪਟਿਆਲਾ ਈਸ਼ਾ ਸਿੰਗਲ ਨੇ ਪਹੁੰਚ ਕੇ ਕੈਂਪ ਦਾ ਨਿਰੀਖਣ ਕੀਤਾ। ਨਾਇਬ ਤਹਿਸੀਲਦਾਰ ਪਾਤੜਾਂ ਰਾਮ ਲਾਲ ਨੇ ਦੱਸਿਆ ਕਿ ਕੈਂਪ ਵਿੱਚ 1257 ਲੋਕਾਂ ਨੇ ਸ਼ਮੂਲੀਅਤ ਕੀਤੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਲਕਾ ਸਨੌਰ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹੁਣ ਪਿੰਡਾਂ ਵਿੱਚ ਆ ਕੇ ਜਨ ਸੁਵਿਧਾ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਤਹਿਤ ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਕੋਸ਼ਿਸ਼ ਸਦਕਾ ਉਪ ਮੰਡਲ ਮੈਜਿਸਟ੍ਰੇਟ ਦੂਧਨਸਾਧਾਂ ਚਰਨਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਦੂਧਨਸਾਧਾਂ ਦੇ ਸਰਕਾਰੀ ਸਕੂਲ ਵਿੱਚ ਜਨ ਸੁਵਿਧਾ ਕੈਂਪ ਲਗਾਇਆ ਗਿਆ। ਇਹ ਪ੍ਰਗਟਾਵਾ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਇਸ ਕੈਂਪ ਵਿੱਚ ਸ਼ਾਮਲ ਹੋਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਜੋ ਕਮੀ ਅੱਜ ਦੇ ਕੈਂਪ ਵਿਚ ਰਹਿ ਗਈ ਹੋਵੇਗੀ ਉਹ ਅੱਗੇ ਤੋਂ ਨਹੀਂ ਰਹੇਗੀ। ਇਸ ਮੌਕੇ ਦੂਧਨਸਾਧਾਂ ਦੀ ਤਹਿਸੀਲਦਾਰ ਮਨਦੀਪ ਕੌਰ, ਸੁਖਮਿੰਦਰ ਸਿੰਘ ਚੋਹਾਨ ਡੀਐੱਸਪੀ ਦਿਹਾਤੀ ਪਟਿਆਲਾ ਹਾਜ਼ਰ ਸਨ।