ਪਟਿਆਲਾ: ਸਟੇਟ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਹਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਦੇ ਵਿਦਿਆਰਥੀ ਆਯੂਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਨੇਤਰਹੀਣ ਵਿਅਕਤੀਆਂ ਲਈ ਇਕ ਖਾਸ ਕਿਸਮ ਦੀ ਐਨਕ ਬਣਾਈ ਹੈ ਜਿਸ ਵਿੱਚ ਸੈਂਸਰ ਲੱਗੇ ਹੋਏ ਹਨ ।ਇਸ ਨਾਲ ਉਨਾਂ ਨੂੰ ਤੁਰਨ ਫਿਰਨ ਸਮੇਂ ਸੁਵਿਧਾ ਰਹੇਗੀ ਤੇ ਉਹ ਕਿਸੇ ਚੀਜ਼ ਨਾਲ ਟਕਰਾਉਣਗੇ ਨਹੀਂ। ਇਹ ਪ੍ਰਾਜੈਕਟ ਸ਼੍ਰੀਮਤੀ ਸੋਨੀਆ ਚਾਵਲਾ ਸਾਇੰਸ ਮਿਸਟ੍ਰੈਸ ਦੀ ਨਿਗਰਾਨੀ ਵਿੱਚ ਬਣਾਇਆ ਗਿਆ। ਪ੍ਰਿੰਸੀਪਲ ਬਲਬੀਰ ਸਿੰਘ ਜੌੜਾ ਨੇ ਕਿਹਾ ਕਿ ਸਕੂਲ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਇਸ ਵਿਦਿਆਰਥੀ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ