ਪਟਿਆਲਾ:
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਭਾਸ਼ਾ ਵਿਭਾਗ ਦੇ ਨਵੇਂ ਨਿਰਦੇਸ਼ਕ ਪੰਜਾਬੀ ਕਵੀ, ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਜਸਵੰਤ ਜ਼ਫ਼ਰ ਦਾ ਅਹੁਦਾ ਸੰਭਾਲਣ ’ਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਵੇਲੇ ਨਟਾਸ ਦੇ ਡਾਇਰੈਕਟਰ ਪਦਮਸ੍ਰੀ ਪ੍ਰਾਣ ਸਭਰਵਾਲ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਵਰਮਾ, ਪ੍ਰਧਾਨ ਆਰੀਆ ਸਮਾਜ ਸਨੌਰ, ਆਰਗੇਨਾਈਜ਼ਿੰਗ ਸਕੱਤਰ ਹਰਪਾਲ ਮਾਨ, ਸੁਭਾਸ਼ ਭਗਤ ਤੋਂ ਇਲਾਵਾ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਕਲਾਕਾਰਾਂ ਨੇ ਜਸਵੰਤ ਜ਼ਫ਼ਰ ਨੂੰ ਬੁੱਕੇ, ਹਾਰ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਨਟਾਸ ਡਾਇਰੈਕਟਰ ਪ੍ਰਾਣ ਸਭਰਵਾਲ ਨੇ ਦੱਸਿਆ ਕਿ ਜ਼ਫ਼ਰ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ 2017 ਵਿਚ ਪੂਨੇ (ਮਹਾਰਾਸ਼ਟਰ ) ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਹੋਈ ਸੀ। -ਪੱਤਰ ਪ੍ਰੇਰਕ