ਪੱਤਰ ਪ੍ਰੇਰਕ
ਪਟਿਆਲਾ, 12 ਫਰਵਰੀ
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਮਹਿਲਾਵਾਂ ਨੇ ਭਖਾ ਰੱਖਿਆ ਹੈ। ਪਟਿਆਲਾ ਦਿਹਾਤੀ ਤੋਂ ਡਾ. ਬਲਬੀਰ ਸਿੰਘ, ਸਨੌਰ ਹਲਕੇ ਤੋਂ ਹਰਮੀਤ ਸਿੰਘ ਪਠਾਣਮਾਜਰਾ ਅਤੇ ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਵੱਲੋਂ ਸਹੇਲੀਆਂ ਅਤੇ ‘ਆਪ’ ਆਗੂਆਂ ਨੂੰ ਨਾਲ ਲੈ ਕੇ ਮਹਿਲਾਵਾਂ ਨੂੰ ਪਾਰਟੀ ਦੇ ਮੁੱਦਿਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇੱਥੇ ਅੱਜ ਪਟਿਆਲਾ ਸ਼ਹਿਰੀ ਇਲਾਕੇ ਦੇ ਵੱਖ ਵੱਖ ਥਾਵਾਂ ’ਤੇ ਘਰ-ਘਰ ਪੁੱਜੇ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਦੀ ਪਤਨੀ ਸਿਮਰਤ ਕੋਹਲੀ ਵੱਲੋਂ ‘ਆਪ’ ਸਮਰਥਕ ਮਹਿਲਾਵਾਂ ਅਤੇ ਮਹਿਲਾ ਵਿੰਗ ਵਾਲੰਟੀਅਰਾਂ ਨੂੰ ਨਾਲ ਲੈ ਕੇ ਆਪਣੇ ਪਤੀ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ। ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸ੍ਰੀਮਤੀ ਵੀਰਪਾਲ ਕੌਰ ਚਹਿਲ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਵਾਲੰਟੀਅਰਾਂ ਨੇ ਜਾ ਕੇ ਮਹਿਲਾਵਾਂ ਅਤੇ ਲੜਕੀਆਂ ਨੂੰ ਦੱਸਿਆ ਕਿ ਦਿੱਲੀ ਵਿਚ ‘ਆਪ’ ਦੀ ਸਰਕਾਰ ਵੱਲੋਂ ਕਿਵੇਂ ਮਹਿਲਾਵਾਂ ਅਤੇ ਲੜਕੀਆਂ ਨੂੰ ਸਹੂਲਤਾਂ ਅਸਲੀਅਤ ਵਿਚ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪਰਮਜੀਤ ਕੌਰ, ਡਿੰਪਲ ਬੱਤਾ, ਦੇਵਿਕਾ ਅਰੋੜਾ, ਵਿਜੇਤਾ, ਸੋਨੀਆ ਦਾਸ, ਸਿਮਰਨ ਕੌਰ ਮਿੱਡਾ, ਸਾਰਦਾ, ਰੂਬੀ ਭਾਟੀਆ, ਰਿਤਕਾ ਸਿੰਘ, ਮੀਨਾਕਸ਼ੀ,ਕੁਸਮ, ਸੋਨੀਆ ਸ਼ਰਮਾ, ਓਮਾ, ਕਿਰਨ, ਸੁਮਨ ਰਾਣੀ, ਸੁਨੀਤਾ ਰਾਵਤ, ਪ੍ਰੀਤੀ, ਕਿਰਨ, ਸੁਮਨ, ਸੋਨੂੰ ਦੇਵੀ ਰੇਨੂੰ ਸਮੇਤ ਹੋਰਨਾ ਮਹਿਲਾ ਵੀ ਮੌਜੂਦ ਸਨ।