ਪੱਤਰ ਪ੍ਰੇਰਕ
ਘਨੌਰ, 18 ਮਾਰਚ
ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਨਿਯੁਤ ਕੀਤੇ ਗਏ ਹੈਰੀ ਮੁਖਮੈਲਪੁਰ ਨੇ ਆਪਣੀ ਇਹ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ ਹੈ। ਹੈਰੀ ਮੁਖਮੈਲਪੁਰ ਦਾ ਕਹਿਣਾ ਸੀ ਕਿ ਉਹ ਪਾਰਟੀ ਲੀਡਰਸ਼ਿਪ ਦੀਆਂ ਆਸਾਂ ਤੇ ਉਮੀਦਾਂ ’ਤੇ ਖਰਾ ਉਤਰਦਿਆਂ, ਵੱਧ ਤੋੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਸਮੇਤ ਪਾਰਟੀ ਦੀਆਂ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਲਿਜਾਣ ਲਈ ਹਮੇਸ਼ਾ ਤਤਪਰ ਰਹਿਣਗੇ।ਕਈ ਸਾਲਾਂ ਤੋਂ ਪਾਰਟੀ ਸਫਾਂ ’ਚ ਸਰਗਰਮ ਹੈਰੀ ਮੁਖਮੈਲਪੁਰ ਯੂਥ ਵਿੰਗ ’ਚ ਪਹਿਲਾਂ ਵੀ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਰਹਿ ਚੁੱਕੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਸਰਗਰਮੀਆਂ ਦੇ ਮੱਦੇਨਜ਼ਰ ਹੀ ਹੈਰੀ ਮੁਮਖਮੈਲਪੁਰ ਨੇ ਨੂੰ ਯੂਥ ਅਕਾਲੀ ਦਲ ’ਚ ਕੌਮੀ ਜਨਰਲ ਸਕੱਤਰ ਦਾ ਇਹ ਵੱਕਾਰੀ ਅਹੁਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ਼ਿਫਾਰਸ਼ ’ਤੇ ਮਿਲਿਆ ਹੈ। ਜਿਸ ਦੇ ਚੱਲਦਿਆਂ ਹੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਨੇ ਹੈਰੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। ਉਧਰ, ਇਲਾਕੇ ਦੇ ਨੌਜਵਾਨਾ ਨੇ ਹੈਰੀ ਮੁਖਮੈਲਪੁਰ ਦੀ ਇਸ ਨਿਯੁਕਤੀ ’ਤੇ ਤਸੱਲੀ ਪ੍ਰਗਟ ਕੀਤੀ।