ਪੱਤਰ ਪ੍ਰੇਰਕ
ਪਾਤੜਾਂ, 20 ਸਤੰਬਰ
ਸਰਕਾਰ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਮੁਹਿੰਮ ਤਹਿਤ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪਿੰਡ ਬਰਾਸ ਵਿੱਚ ਸਬ-ਸੈਂਟਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।
ਵਿਧਾਇਕ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਵਾਅਦੇ ਮੁਤਾਬਕ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਸਿਹਤ ਸੇਵਾਵਾਂ ਲਈ ਫ਼ਿਕਰਮੰਦ ਹੈ। ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਲੜੀ ਤਹਿਤ ਮੁਹੱਲਾ ਕਲੀਨਿਕ ਖੋਲ੍ਹ ਕੇ ਮੁਫ਼ਤ ਦਵਾਈਆਂ ਤੇ ਟੈਸਟਾਂ ਦੀ ਸਹੂਲਤ ਵੱਡੇ ਪੱਧਰ ’ਤੇ ਦਿੱਤੀ ਜਾ ਰਹੀ ਹੈ, ਪਿਛਲੀਆਂ ਸਰਕਾਰਾਂ ਦੁਆਰਾ ਅੱਖੋਂ-ਪਰੋਖੇ ਕੀਤੀਆਂ ਖਸਤਾ ਹਾਲਤ ਪਈਆਂ ਡਿਸਪੈਂਸਰੀਆਂ ਨੂੰ ਨਵਾਂ ਰੂਪ ਤੇ ਨਵੀਆਂ ਇਮਾਰਤਾਂ ਤਹਿਤ ਪੰਜਾਬ ਦੇ ਮੈਡੀਕਲ ਸਿਸਟਮ ਨੂੰ ਪੈਰਾਂ ਸਿਰ ਕੀਤਾ ਜਾ ਰਿਹਾ ਹੈ।
ਇਸ ਮੌਕੇ ‘ਆਪ’ ਆਗੂ ਮਦਨ ਲਾਲ ਗੋਇਲ, ਜਸਪਾਲ ਸਿੰਘ, ਰਛਪਾਲ ਸਿੰਘ, ਸਰਪੰਚ ਗੁਰਮੀਤ ਸਿੰਘ, ਅਵਤਾਰ ਘੱਗਾ, ਕਰਨੈਲ ਸਿੰਘ, ਕੁਲਦੀਪ ਥਿੰਦ, ਸੋਨੀ ਨੇਕੇਦਾਰ, ਬੱਬੂ ਬ੍ਰਾਹਮਣਮਾਜਰਾ, ਇਕਬਾਲ ਸਿੰਘ, ਬਾਜ ਸਿੰਘ, ਮਿੱਠੂ ਸਿੰਘ ਨੰਦ ਲਾਲ, ਪਰਮਿੰਦਰ ਮੌਦਗਿਲ ਆਦਿ ਹਾਜ਼ਰ ਸਨ।