ਦੇਵੀਗੜ੍ਹ: ਪਿੰਡ ਮਗਰ ਸਾਹਿਬ ਦੇ ਇੱਕ ਨੌਜਵਾਨ ਨੇ ਛੰਨਾ ਮੋੜ ਨੇੜੇ ਦੇਵੀਗੜ੍ਹ ਵਿੱਚ ਘੱਟ ਕੀਮਤਾਂ ’ਤੇ ਅੰਗਰੇਜ਼ੀ ਦਵਾਈਆਂ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਭਾਰਤ ਜਨ ਔਸ਼ਧੀ ਕੇਂਦਰ ਖੋਲ੍ਹਿਆ ਹੈ। ਦੁਕਾਨ ਦਾ ਉਦਘਾਟਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਘੇ ਕਾਰੋਬਾਰੀ ਚੰਦਰ ਦੱਤ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਸ਼ਿਵ ਦੱਤ ਸਾਸ਼ਤਰੀ, ਅਸ਼ੀਸ਼ ਵਤਸ਼, ਵਿਸ਼ਨੂੰ ਦੱਤ, ਧਰਮਵੀਰ ਸ਼ਰਮਾ, ਮਹੇਸ਼ ਸ਼ਰਮਾ ਤੇ ਜੰਗ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ