ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਸਤੰਬਰ
ਭਾਰਤੀ ਕੁੜੀਆਂ ਨੇ ਪ੍ਰਾਸਪੈਕਟਸ ਗੋਲਬਲ ਡਿਜ਼ਾਈਨ ਮੁਕਾਬਲੇ ਵਿੱਚ ਪਹਿਲਾ ਸਥਾਨ ਜਿੱਤਿਆ ਹੈ। ਉਨ੍ਹਾਂ ਨੇ ‘ਰੈਗ ਫਾਰ ਰਨ’ ਪ੍ਰਾਜੈਕਟ ਤਿਆਰ ਕੀਤਾ ਸੀ। ਇਹ ਮੁਕਾਬਲਾ ਇੰਗਲੈਂਡ ਵਿੱਚ ਹੋਇਆ। ਮੁਕਾਬਲੇ ਨੂੰ ਕੈਰਿੰਗ ਫਰਾਂਸ ਨੇ ਸਪਾਂਸਰ ਕੀਤਾ ਸੀ। ਇਸ ਮੁਕਾਬਲੇ ਵਿੱਚ 50 ਮੁਲਕਾਂ ਦੀਆਂ 100 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਪੰਜਾਬ (ਭਾਰਤ) ਦੀਆਂ ਕੁੜੀਆਂ ਨੇ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਵੱਡਾ ਮਾਅਰਕਾ ਮਾਰਿਆ ਹੈ।
ਨਾਜ਼ਨੀਨ ਸੰਧੂ ਨੇ ਦੱਸਿਆ ਕਿ ਭਾਰਤੀ ਕੁੜੀਆਂ ਸਮਰਿਧੀ ਮਨੇ, ਆਦਿਆ ਚਚਰਾ ਅਤੇ ਸਮੀਕਸ਼ਾ ਅੰਬੋਲੀਕਰ ਆਦਿ ’ਤੇ ਅਧਾਰਤ ਟੀਮ ਨੇ ਰਾਗ 4 ਰਨ (Rag4Run) ਨਾਮਕ ਪ੍ਰਾਜੈਕਟ ਤਿਆਰ ਕੀਤਾ ਸੀ। ਇਹ ਮੁਕਾਬਲਾ ਅਲਮਾਰੀ ਵਿੱਚੋਂ ਇੱਕ ਚੀਜ਼ ਚੁਣੋ ਅਤੇ ਇਸ ਨੂੰ ਵਾਤਾਵਰਣ ਦੇ ਅਨੁਕੂਲ ਬਣਾਓ ਵਿਸ਼ੇ ’ਤੇ ਅਧਾਰਤ ਸੀ। ਭਾਰਤੀ ਕੁੜੀਆਂ ਨੇ ਰੀਸਾਈਕਲ ਕੀਤੇ ਫੋਮ, ਮਾਸਕ, ਅੰਡਰ ਗਾਰਮੈਂਟਸ ਅਤੇ ਐਲਗੀ ਮਿਸ਼ਰਣਾਂ ਤੋਂ ਬੂਟ ਬਣਾਇਆ ਸੀ। ਇਹ ਮੁਕਾਬਲਾ ਆਨ ਲਾਈਨ ਹੋਇਆ। ਜੱਜ ਮੈਰੀ-ਕਲੇਅਰ ਡੇਵੂ, ਫਰੈਂਚ ਇੰਜੀਨੀਅਰ ਅਤੇ ਸੈਨੋਫੀ-ਐਵੇਂਟਿਸ ਨੇ ਪ੍ਰਤੀਯੋਗੀ ਟੀਮਾਂ ਵੱਲੋਂ ਬਣਾਏ ਪ੍ਰਾਜੈਕਟਾਂ ਦੀ ਜਾਂਚ ਕੀਤੀ ਤੇ ਜਜਮੈਂਟ ਦਿੱਤੀ। ਨਾਜ਼ਨੀਨ ਸੰਧੂ ਨੇ ਪਿਛਲੇ ਸਾਲ ਵੀ ਪ੍ਰਾਸਪੈਕਟਸ 100 ਗਲੋਬਲ ਇਨੋਵੇਸ਼ਨ ਮੁਕਾਬਲਾ ਜਿੱਤਿਆ ਸੀ।