ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 14 ਜੂਨ
ਪੰਜਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਰਾਜਪੁਰਾ ਦੀ ਫੇਰੀ ਪਾਈ। ਇਸ ਦੌਰਾਨ ਉਹ ਇੱਥੇ ਦਸਮੇਸ਼ ਕਲੋਨੀ ’ਚ ਸਥਿਤ ਰਮਨ ਜੈਨ ਦੇ ਘਰ ਪੁੱਜੇ ਹੋਏ ਸਨ।
ਇਸ ਦੌਰਾਨ ਰਾਜਪੁਰਾ ਤੋਂ ‘ਆਪ’ ਦੀ ਵਿਧਾਇਕ ਨੀਨਾ ਮਿੱਤਲ ਵੀ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਕਈ ਹੋਰ ‘ਆਪ’ ਆਗੂ ਅਤੇ ਵਰਕਰ ਵੀ ਮੌਜੂਦ ਸਨ। ਬੀਬੀ ਹਰਪਾਲ ਕੌਰ ਨੇ ਭਾਵੇਂ ਮੀਡੀਆ ਨਾਲ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਆਮ ਗੱਲਬਾਤ ਦੌਰਾਨ ਵਰਕਰਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਉਹ ਇਹ ਵੀ ਆਖ ਰਹੇ ਸਨ ਕਿ ਉਲਝੀ ਤਾਣੀ ਨੂੰ ਸੁਲਝਾਉਣ ਲਈ ਸਮਾਂ ਤਾਂ ਲੱਗਦਾ ਹੀ ਹੈ। ਮਾਤਾ ਦਾ ਕਹਿਣਾ ਸੀ ਕਿ ਚਿਰਾਂ ਬਾਅਦ ਲੋਕਾਂ ਦੀ ਮਨਪਸੰਦ ਸਰਕਾਰ ਬਣੀ ਹੈ,ਜੋ ਲੋਕਾਂ ਦੀਆਂ ਆਸਾਂ ’ਤੇ ਖਰੀ ਉਤਰੇਗੀ।