ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 19 ਦਸੰਬਰ
ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਹੇਠ 4 ਸੁਵਿਧਾ ਵੈਨਾਂ ਨੂੰ ਹਰੀ ਝੰਡੀ ਦਿੱਤੀ ਗਈ। ਵੈਨਾਂ ਹਲਕੇ ਦੇ ਪਿੰਡਾਂ ਵਿਚ ਬਿਲਕੁਲ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਸ੍ਰੀ ਜੱਗਾ ਨੇ ਦੱਸਿਆ ਕਿ ਇਨ੍ਹਾਂ ਸੁਵਿਧਾ ਵੈਨਾਂ ਵਿੱਚ ਪੈਨ ਕਾਰਡ, ਈ-ਸ਼ਰਮ ਕਾਰਡ, ਲੇਬਰ ਕਾਰਡ ਫਾਰਮ, ਜਾਤੀ ਸਰਟੀਫਿਕੇਟ ਫਾਰਮ ਆਦਿ ਦੀ ਸੇਵਾ ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹ ਵੈਨਾਂ ਹਲਕੇ ਦੇ 50 ਪਿੰਡ ਕਵਰ ਕਰ ਚੁੱਕੀਆਂ ਹਨ।