ਕਰਜ਼ਾ ਰਾਹਤ ਯੋਜਨਾ ਨੂੰ ਲੋਕਾਂ ਲਈ ਵਰਦਾਨ ਦੱਸਿਆ
ਬਹਾਦਰ ਸਿੰਘ ਮਰਦਾਂਪੁਰ
ਘਨੌਰ, 16 ਸਤੰਬਰ
ਇਸ ਖੇਤਰ ਦੀਆਂ ਸਹਿਕਾਰੀ ਸਭਾਵਾਂ ਘਨੌਰ, ਬਪਰੌਰ ਐਟ ਮਰਦਾਂਪੁਰ ਊਲਾਣਾ, ਜੰਡ ਮੰਗੌਲੀ, ਲਾਛੜੂ ਕਲਾਂ, ਸੰਧਾਰਸੀ ਅਤੇ ਊਂਟਸਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਮਰਦਾਂਪੁਰ ਅਤੇ ਸਕੱਤਰ ਜਗਬੀਰ ਸਿੰਘ ਸ਼ੰਭੂ ਦੀ ਸਾਂਝੀ ਅਗਵਾਈ ਵਿੱਚ ਕਰਵਾਏ ਗਏ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਉਕਤ ਸਹਿਕਾਰੀ ਸਭਾਵਾਂ ਨਾਲ ਸਬੰਧਤ ਕਰੀਬ ਦੋ ਦਰਜਨ ਪਿੰਡਾਂ ਦੇ 1254 ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕ ਕਰੋੜ 45 ਲੱਖ 19 ਹਜ਼ਾਰ ਰੁਪਏ ਦੇ ਕਰਜ਼ਾ ਰਾਹਤ ਚੈੱਕ ਤਕਸੀਮ ਕੀਤੇ। ਜਲਾਲਪੁਰ ਨੇ ਕਿਹਾ ਕਿ ਕਰਜ਼ਾ ਰਾਹਤ ਸਕੀਮ ਪੰਜਾਬ ਦੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਲਈ ਵਰਦਾਨ ਸਾਬਿਤ ਹੋਈ ਹੈ। ਇਸ ਵਾਰ ਜਿਹੜੇ ਬੇਜ਼ਮੀਨੇ ਕਿਸਾਨਾਂ, ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਹ ਆਪਣਾ ਰੁਜ਼ਗਾਰ ਤੋਰਨ ਲਈ ਸਬੰਧਤ ਸਹਿਕਾਰੀ ਸਭਾਵਾਂ ਤੋਂ ਨਵੇਂ ਸਿਰਿਓਂ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜੇ ਵੀ ਜਿਹੜੇ ਕਿਸਾਨ ਮਜ਼ਦੂਰ ਕਿਸੇ ਕਾਰਨ ਕਰਜ਼ਾ ਰਾਹਤ ਤੋਂ ਖੁੰਝ ਗਏ ਹਨ। ਉਨ੍ਹਾਂ ਨੂੰ ਆਉਂਦੇ ਦੋ ਮਹੀਨਿਆਂ ਵਿੱਚ ਕਰਜ਼ਾ ਰਾਹਤ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਆਗੂ ਅਵਤਾਰ ਸਿੰਘ ਮਰਦਾਂਪੁਰ, ਗੁਰਮੀਤ ਸਿੰਘ, ਡਾ. ਸੁਰਜੀਤ ਸਿੰਘ ਚਹਿਲ, ਚੇਅਰਮੈਨ ਬਲਜੀਤ ਸਿੰਘ ਗਿੱਲ, ਸਮਿਤੀ ਮੈਂਬਰ ਰਣਧੀਰ ਸਿੰਘ ਭੋਲਾ, ਬਲਰਾਜ ਸਿੰਘ ਨੌਸ਼ਹਿਰਾ, ਗੁਰਨਾਮ ਸਿੰਘ ਭੂਰੀਮਾਜਰਾ, ਇੰਦਰਜੀਤ ਸਿੰਘ ਬਿੱਟੂ ਮਹਿਦੂਦਾਂ ਅਤੇ ਹੋਰ ਮੌਜੂਦ ਸਨ।
ਕੈਪਸ਼ਨ: ਵਿਧਾਇਕ ਜਲਾਲਪੁਰ ਕਰਜ਼ਾ ਰਾਹਤ ਚੈੱਕ ਵੰਡਦੇ ਹੋਏ।