ਪੱਤਰ ਪ੍ਰੇਰਕ
ਪਟਿਆਲਾ 15 ਜੂਨ
ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਅੱਜ ਤਫਜਲਪੁਰਾ ਸਰਕਾਰੀ ਐਲੀਮੈਂਟਰੀ ਸਕੂਲ ਗੁਰਬਖ਼ਸ਼ ਕਾਲੋਨੀ ਵਿੱਚ ਜਨ ਸੁਵਿਧਾ ਕੈਂਪ ਲਗਾਇਆ। ਇਸ ਕੈਂਪ ਵਿੱਚ ਪੰਜਾਬ ਸਰਕਾਰ ਦੇ 20 ਦੇ ਕਰੀਬ ਵਿਭਾਗਾ ਦੇ ਅਧਿਕਾਰੀਆਂ ਨੇ ਮੌਕੇ ’ਤੇ ਹੀ ਇਲਾਕਾ ਵਾਸੀਆਂ ਦੇ ਕੰਮ ਅਤੇ ਸਮੱਸਿਆਵਾ ਹਲ ਕੀਤੀਆਂ। ਲੰਗ ਪਿੰਡ ਅਤੇ ਤ੍ਰਿਪੜੀ ਵਿੱਚ ਲੱਗੇ ਜਨ ਸੁਵਿਧਾ ਕੈਂਪ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ, ਦਿਹਾਤੀ ਹਲਕੇ ਵਿਚ ਇਹ ਤੀਜਾ ਕੈਂਪ ਸੀ। ਇਸੇ ਤਰ੍ਹਾਂ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬਡੂੰਗਰ ਵਿਚ ਜਨ ਸੁਵਿਧਾ ਕੈਂਪ ਲਗਾਇਆ।ਦੋਵੇਂ ਵਿਧਾਇਕਾਂ ਨੇ ਆਈਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਅਤੇ ਲੋਕਾਂ ਨੂੰ ਖੇਤੀਬਾੜੀ ਵਿੱਚ ਫ਼ਸਲਾਂ ਦੇ ਵਧੇਰੇ ਝਾੜ, ਭੂਮੀ ਅਤੇ ਪਾਣੀ ਦੀ ਬੱਚਤ ਵਾਸਤੇ ਵੱਖ ਵੱਖ ਵਿਭਾਗੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੀਮਾਂ ਅਧੀਨ ਸਰਕਾਰੀ ਸਬਸਿਡੀ ਦਾ ਲਾਭ ਲੈਣ ਬਾਰੇ ਦੱਸਿਆ। ਫੂਡ ਸਪਲਾਈ ਵਿਭਾਗ ਵੱਲੋਂ ਲੋਕਾਂ ਦੇ ਮੌਕੇ ’ਤੇ ਸਮਾਰਟ ਕਾਰਡ ਅਤੇ ਰਾਸ਼ਨ ਦੇ ਫਾਰਮ ਭਰਵਾਏ ਗਏ। ਵਿਕਲਾਂਗਾਂ, ਵਿਧਵਾ ਪੈਨਸ਼ਨ ਫਾਰਮ ਵੀ ਮੌਕੇ ’ਤੇ ਹੀ ਭਰਵਾਏ ਗਏ।