ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 24 ਫਰਵਰੀ
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਅੱਜ ਪਟੇਲ ਕਾਲਜ ਵਿੱਚ ਪ੍ਰੋਫੈਸਰ ਪ੍ਰਿਅੰਕਾ ਰਾਜਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਪੋਸਟਰ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਐੱਮਸੀਏ (ਭਾਗ ਪਹਿਲਾ) ਨੇ ਪਹਿਲਾ, ਸਿਮਰਨ ਐੱਮਸੀਏ (ਭਾਗ ਪਹਿਲਾ) ਨੇ ਦੂਜਾ, ਰਮਨ ਐੱਮਸੀਏ (ਭਾਗ ਪਹਿਲਾ) ਅਤੇ ਕਸ਼ਿਸ਼ ਵਰਮਾ ਐਮਬੀਏ (ਭਾਗ ਦੂਜਾ) ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਭਜੋਤ ਕੌਰ ਐੱਮਬੀਏ (ਭਾਗ ਦੂਜਾ), ਦੂਜਾ ਸਥਾਨ ਸੁਮੇਸ਼ ਐੱਮਬੀਏ (ਭਾਗ ਦੂਜਾ) ਅਤੇ ਤੀਜਾ ਸਥਾਨ ਸੰਦੀਪ ਕੌਰ ਐੱਮਸੀ (ਭਾਗ ਪਹਿਲਾ) ਨੇ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਨੈਨਸੀ ਐੱਮਬੀਏ (ਭਾਗ ਦੂਜਾ), ਦੂਜਾ ਸਥਾਨ ਮਨਜਿੰਦਰ ਕੌਰ ਐੱਮਸੀਏ (ਭਾਗ ਪਹਿਲਾ) ਤੇ ਤੀਜਾ ਸਥਾਨ ਸੁਮੇਸ਼ ਕੁਮਾਰ ਐੱਮਬੀਏ (ਭਾਗ ਦੂਜਾ) ਨੇ ਹਾਸਲ ਕੀਤਾ। ਮੁਕਾਬਲਿਆਂ ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਸਰਟੀਫਿਕੇਟ ਭੇਟ ਕੀਤੇ ਗਏ। ਇਸ ਮੌਕੇ ਡਾ. ਥਿੰਦ ਤੇ ਡਾ. ਢੇਸਾ ਨੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੀ ਵਰਤੋਂ ਕਰਨ ਉੱਪਰ ਜ਼ੋਰ ਦਿੱਤਾ।