ਪੱਤਰ ਪ੍ਰੇਰਕ
ਸੰਦੌੜ, 1 ਫਰਵਰੀ
ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਖੁਰਦ ਵਿੱਚ ਟਰੱਕ ਯੂਨੀਅਨ ਸੰਦੌੜ ਦੇ ਸਾਬਕਾ ਪ੍ਰਧਾਨ ਅਤੇ ਆੜ੍ਹਤੀਆ ਬਾਰਾ ਸਿੰਘ ਰਾਣੂ ਸਮੇਤ ਦੋ ਦਰਜਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖਦਿਆਂ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਡਾ. ਜਮੀਲ ਉਰ ਰਹਿਮਾਨ ਨੇ ਸਾਬਕਾ ਪ੍ਰਧਾਨ ਬਾਰਾ ਸਿੰਘ ਰਾਣੂ, ਆੜਤੀਆ ਮਾਸਟਰ ਅਜੈਬ ਸਿੰਘ, ਬਰਜਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਆੜਤੀਆ ਸੁਖਦੇਵ ਸਿੰਘ, ਕੁਲਦੀਪ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਸਮੇਤ 20 ਤੋਂ ਵੱਧ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ। ਡਾ. ਰਹਿਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਮਾਲੇਰਕੋਟਲਾ ਦੀ ਹਰ ਪੱਖ ਤੋਂ ਨੁਹਾਰ ਬਦਲੀ ਜਾਵੇਗੀ ।ਇਸ ਮੌਕੇ ਸਾਕਬਿ ਅਲੀ ਰਾਜਾ, ਕਾਮਰੇਡ ਇਸਮਾਈਲ (ਦੋਵੇਂ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ), ਕਰਮਜੀਤ ਸਿੰਘ ਕੁਠਾਲਾ, ਹਰਜੀਤ ਸਿੰਘ ਕਲਿਆਣ, ਦਲਵੀਰ ਸਿੰਘ ਕਲਿਆਣ, ਰਾਜੂ ਕੁਠਾਲਾ ਤੇ ਜੁਗਰਾਜ ਸਿੰਘ ਫੌਜੇਵਾਲ ਵੀ ਹਾਜ਼ਰ ਸਨ।
ਦੋ ਸਾਬਕਾ ਚੇਅਰਮੈਨ ‘ਆਪ’ ਵਿੱਚ ਸ਼ਾਮਲ
ਦੇਵੀਗੜ੍ਹ: ਇੱਥੋਂ ਨੇੜੇ ਇੱਕ ਪਿੰਡ ਵਿੱਚ ਕਰਵਾਏ ਸਮਾਗਮ ਦੌਰਾਨ ਦੋ ਸਾਬਕਾ ਚੇਅਰਮੈਨ ਅਤੇ ਉਨ੍ਹਾਂ ਦੇ ਸਾਥੀ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਵਿੱਚ ਜਥੇਦਾਰ ਭੋਲਾ ਸਿੰਘ ਈਸਰਹੇੜੀ ਅਤੇ ਹਰੀ ਸਿੰਘ ਜਲਬੇੜਾ ਸ਼ਾਮਲ ਹਨ, ਇਹ ਦੋਵੇਂ ਸਾਬਕਾ ਚੇਅਰਮੈਨ ਹਨ। ਇਸ ਮੌਕੇ ਸਾਬਕਾ ਚੇਅਰਮੈਨ ਭੋਲਾ ਸਿੰਘ ਈਸਰਹੇੜੀ ਨੇ ਕਿਹਾ ਕਿ ਜਿਸ ਉਮੀਦ ਨਾਲ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਸ ਅਨੁਸਾਰ ਉਹਨਾਂ ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ। ਇਸ ਮੌਕੇ ‘ਆਪ’ ਵਿੱਚ ਸ਼ਾਮਲ ਹੋਏ ਵਰਕਰਾਂ ਵਿੱਚ ਮਾਰਕੀਟ ਕਮੇਟੀ ਦੁਧਨਸਾਧਾਂ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਈਸਰਹੇੜੀ, ਬਲਾਕ ਸਮਿਤੀ ਭੁਨਰਹੇੜੀ ਦੇ ਸਾਬਕਾ ਚੇਅਰਮੈਨ ਹਰੀ ਸਿੰਘ ਜਲਬੇੜਾ, ਜੱਸਾ ਸਿੰਘ ਤੇ ਗੁਰਪਾਲ ਸਿੰਘ ਈਸਰਹੇੜੀ, ਨਿਸ਼ਾਨ ਸਿੰਘ ਫਰੀਦਪੁਰ, ਗੁਰਪ੍ਰੀਤ ਸਿੰਘ ਤੇ ਬਿੱਟੂ ਅਲੀਪੁਰ ਸ਼ਾਮਲ ਹਨ। ਇਹ ਆਗੂ ਤੇ ਵਰਕਰ ਹਰਮੀਤ ਸਿੰਘ ਪਠਾਣਮਾਜਰਾ ਦੀ ਮੌਜੂਦਗੀ ਵਿੱਚ ਸ਼ਾਮਲ ਹੋਏ। -ਪੱਤਰ ਪ੍ਰੇਰਕ