ਪੱਤਰ ਪ੍ਰੇਰਕ
ਪਟਿਆਲਾ, 12 ਅਕਤੂਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ’ਚ ਉਨ੍ਹਾਂ ਦੇ ਪਿੰਡ ਟੌਹੜਾ ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ 12ਵਾਂ ਕੌਮਾਂਤਰੀ ਟੌਹੜਾ ਕਬੱਡੀ ਖੇਡ ਮੇਲਾ ਸੰਪੰਨ ਹੋ ਗਿਆ ਹੈ। ਫਾਈਨਲ ਮੈਚ ਜਿੱਤ ਕੇ ਯੂਨਾਈਟਿਡ ਕਲੱਬ ਅਮਰੀਕਾ ਦੀ ਟੀਮ ਨੇ ਇਕ ਲੱਖ ਦੇ ਇਨਾਮ ਅਤੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ। ਦੂਜਾ ਸਥਾਨ ਦਿੜ੍ਹਬਾ ਮੰਡੀ ਦੀ ਕਬੱਡੀ ਟੀਮ ਨੇ ਹਾਸਲ ਕਰਦਿਆਂ 75 ਹਜ਼ਾਰ ਰੁਪਏ ਤੇ ਕੱਪ ਵੀ ਜਿੱਤਿਆ। ਇਸ ਕਬੱਡੀ ਖੇਡ ਮੇਲੇ ਵਿਚ ਬੈੱਸਟ ਰੇਡਰ ਕਿੱਤੂ ਬੁੱਢਣਪੁਰ ਅਤੇ ਧਾਵੀ ਸ਼ੇਰੂ ਧਨੌਰੀ ਨੂੰ 31-31 ਹਜ਼ਾਰ ਰੁਪਏ ਨਕਦ ਇਨਾਮ ਦੇ ਨਾਲ-ਨਾਲ ਕੱਪਾਂ ਨਾਲ ਵੀ ਸਨਮਾਨ ਕੀਤਾ ਗਿਆ। ਕਬੱਡੀ ਖੇਡ ਮੇਲੇ ਦੇ ਪ੍ਰਬੰਧਕ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਇਸ ਕਬੱਡੀ ਕੱਪ ’ਚ 8 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਸਨਮਾਨ ਵੰਡਣ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ, ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਪੰਥ ਦੇ ਮਹਾਨ ਰਤਨਾਂ ਵਿੱਚ ਇਕ ਰਤਨ ਹਨ। ਮੈਚ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੈੱਸਟ ਪਲੇਅਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਕਈ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਟੌਹੜਾ ਕਬੱਡੀ ਕੱਪ ਦੇ ਸਰਪ੍ਰਸਤ ਬਘੇਲ ਸਿੰਘ ਜਾਤੀਵਾਲ,ਜਗਤਾਰ ਸਿੰਘ ਮਾਜਰੀ ਅਕਾਲੀਆਂ, ਰਣਧੀਰ ਸਿੰਘ ਢੀਂਡਸਾ, ਕਰਨੈਲ ਸਿੰਘ ਮਟੋਰੜਾ, ਮਹਿੰਗਾ ਸਿੰਘ ਭੜੀ, ਡਾ. ਪ੍ਰਦੀਪ ਕੁੰਦਰਾ ਪ੍ਰਧਾਨ, ਅਮਰੀਕ ਸਿੰਘ ਜਨਰਲ ਸਕੱਤਰ, ਮਾਸਟਰ ਨਵੀਨ ਨੋਨੀ ਸੀ. ਮੀ. ਪ੍ਰਧਾਨ, ਗੁਰਦੀਪ ਸਿੰਘ ਘੁੰਮਣ ਮੀਤ ਪ੍ਰਧਾਨ, ਸਤਬੀਰ ਸਿੰਘ, ਹੱਲਾ ਸਕੱਤਰ, ਸੁਖਬੀਰ ਸਿੰਘ ਲੀਗਲ ਐਡਵਾਈਜ਼ਰ, ਸੁਰਿੰਦਰ ਸਿੰਘ ਜਿੰਦਲ ਪੁਰ, ਬਿਕਰ ਸਹੌਲੀ, ਜੋਗੀ ਸਿੰਘ ਖਿਦਰਪੁਰ, ਸੈਂਕੀ ਸਿੰਗਲਾ, ਪ੍ਰੀਤ ਬਤਰਾ, ਕਸ਼ਮੀਰਾ ਸਿੰਘ, ਮਲਕੀਤ ਸਿੰਘ ਨੰਬਰਦਾਰ, ਅਮਨਦੀਪ ਸਿੰਘ ਬਜੀਦੜੀ ਆਦਿ ਵੀ ਹਾਜ਼ਰ ਸਨ।