ਘਨੌਰ: ਘਨੌਰ ਇਲਾਕੇ ਦਾ ਕਬੱਡੀ ਖਿਡਾਰੀ ਸੰਦੀਪ ਸਿੰਘ ਜਰੀਕਪੁਰ ਘਨੌਰ ਹਲਕੇ ਦੇ ਪਿੰਡ ਜਰੀਕਪੁਰ ਦਾ ਨਵਾਂ ਸਰਪੰਚ ਬਣ ਗਿਆ ਹੈ। ਨਤੀਜੇ ਮਗਰੋਂ ਪਿੰਡ ਦੇ ਹੀ ਵਸਨੀਕ ਅਤੇ ਕਿਸਾਨ ਆਗੂ ਜਸਦੇਵ ਸਿੰਘ ਨੂਗੀ ਸਮੇਤ ਕਈ ਹੋਰ ਮੋਹਬਰਾਂ ਅਤੇ ਉਸ ਦੇ ਹਮਾਇਤੀਆਂ ਨੇ ਹਾਰ ਪਹਿਨਾਅ ਕੇ ਭਰਵਾਂ ਸਵਾਗਤ ਕੀਤਾ। ਜਸਦੇਵ ਸਿੰਘ ਬਹਿਣੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਨੇ ਇਹ ਚੋਣ 65 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਕਿਉਂਕਿ ਇਸ ਨਗਰ ਦੀਆਂ 585 ਦੇ ਕਰੀਬ ਵੋਟਾਂ ਵਿਚੋਂ 467 ਵੋਟਾਂ ਪੋਲ ਹੋਈਆ ਸਨ। ਜਿਸ ਦੌਰਾਨ ਦਵਿੰਦਰ ਸਿੰਘ ਦੇ ਨਾਲ ਹੋਏ ਸਿੱਧੇ ਮੁਕਾਬਲੇ ’ਚ ਉਹ 65 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਕੇ ਪਿੰਡ ਦਾ ਸਰਪੰਚ ਚੁਣਿਆ ਗਿਆ। ਉਹ ਘਨੌਰ ਹਲਕੇ ਦੇ ਵਿਧਾਇਕ ਅਤੇ ਸਾਬਕਾ ਕਬੱਡੀ ਖਿਡਾਰੀ ਗੁਰਲਾਲ ਘਨੌਰ ਦਾ ਸਮਰਥਕ ਵੀ ਹੈ। -ਖੇਤਰੀ ਪ੍ਰਤੀਨਿਧ