ਰਵੇਲ ਸਿੰਘ ਭਿੰਡਰ
ਪਟਿਆਲਾ, 2 ਜੂਨ
ਫੇਮ ਇੰਡੀਆ ਰਸਾਲੇ ਵੱਲੋਂ ਦੇਸ਼ ਦੇ 50 ਹਰਮਨ-ਪਿਆਰੇ ਜ਼ਿਲ੍ਹਾ ਅਧਿਕਾਰੀਆਂ ਦੀ ਜਾਰੀ ਕੀਤੀ ਸੂਚੀ ਵਿੱਚ ਪੰਜਾਬ ਦੇ ਚੁਣੇ ਤਿੰਨ ਜ਼ਿਲ੍ਹਿਆਂ ’ਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਫੇਮ ਇੰਡੀਆ ਮੈਗਜ਼ੀਨ ਵੱਲੋਂ ਏਸ਼ੀਆ ਪੋਸਟ ਸਰਵੇ ਦੇ ਸਹਿਯੋਗ ਨਾਲ ਦੇਸ਼ ਭਰ ਦੇ 724 ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੇ ਕੰਮਾਂ, ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ, ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਸਮੇਤ ਵਿਕਾਸ ’ਚ ਤੇਜ਼ੀ ਲਿਆਉਣ ’ਚ ਇਨਾਂ ਦੀ ਭੂਮਿਕਾ ਦਾ ਸਰਵੇਖਣ ਕਰਕੇ 50 ਅਧਿਕਾਰੀਆਂ ਦੀ ਚੋਣ ਕੀਤੀ। ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਵਰਗਾਂ ’ਚ ਵੰਡਕੇ ਖ਼ਿਤਾਬ ਦਿੱਤੇ ਗਏ ਅਤੇ ਸ੍ਰੀ ਕੁਮਾਰ ਅਮਿਤ ਨੂੰ ‘ਕਾਮਯਾਬ’ ਡਿਪਟੀ ਕਮਿਸ਼ਨਰ ਦਾ ਖ਼ਿਤਾਬ ਦਿੱਤਾ ਗਿਆ ਹੈ।