ਸਮਾਣਾ: ਪਿੰਡ ਮਰਦਾਂਹੇੜੀ ਵਿੱਚ ਪਰਿਵਾਰਕ ਜ਼ਮੀਨੀ ਝਗੜੇ ’ਚ ਹੋਈ ਕੁੱਟਮਾਰ ਅਤੇ ਲੜਾਈ ਦੇ ਮਾਮਲੇ ’ਚ ਪਤੀ -ਪਤਨੀ ਅਤੇ ਉਨ੍ਹਾਂ ਦੇ ਪੁੱਤਰਾਂ ਤੋਂ ਇਲਾਵਾ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਸੁਖਦੇਵ ਦਾਸ, ਉਸ ਦੀ ਪਤਨੀ ਚਰਨਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਸੰਦੀਪ ਦਾਸ ਅਤੇ ਬਿਕਰਮਜੀਤ ਵਾਸੀ ਪਿੰਡ ਮਰਦਾਂਹੇੜੀ ਅਤੇ ਪੰਜ ਹੋਰ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ। ਸਦਰ ਪੁਲੀਸ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਰਾਮਪਾਲ ਵਾਸੀ ਮਰਦਾਂਹੇੜੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਆਪਣੇ ਹਿੱਸੇ ਦੀ ਜ਼ਮੀਨ ’ਤੇ ਖੇਤੀ ਕਰਨ ਗਏ ਉਸ ਦੇ ਭਰਾਵਾਂ ਨੂੰ ਕਥਿਤ ਦੋਸ਼ੀ ਭਰਾ ਸੁਖਦੇਵ ਦਾਸ ਦੇ ਪਰਿਵਾਰ ਨੇ ਆਪਣੇ ਸਾਥੀਆਂ ਸਣੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। -ਪੱਤਰ ਪ੍ਰੇਰਕ