ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਜਨਵਰੀ
ਬਲਾਕ ਪਟਿਆਲਾ ਅਧੀਨ ਪੈਂਦੇ ਨੇੜਲੇ ਪਿੰਡ ਕਾਲ਼ਵਾ ਦੀ ਨੌਜਵਾਨ ਸਭਾ ਵੱਲੋਂ ਹਰ ਸਾਲ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਲੰਗਰ ਲਾਇਆ ਗਿਆ। ਪਿੰਡ ਦੇ ਨੌਜਵਾਨ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਰਵਿੰਦਰ ਸਿੰਘ ਕਾਲਵਾ ਨੇ ਦੱਸਿਆ ਕਿ ਇਸ ਵਾਰ ਦਾ ਇਹ ਲੰਗਰ ਦੀ ਇਹ ਸੇਵਾ ਗੁਰੂ ਦੇ ਪ੍ਰਕਾਸ਼ ਪੁਰਬ ਸਮੇਤ ਪੰਜਾਬ ਦੀ ਹੋਂਦ ਲਈ ਖ਼ਤਰਾ ਬਣੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਰਸਾਨੀ ਘੋਲ਼ ਨੂੰ ਵੀ ਸਮਰਪਿਤ ਰਿਹਾ ਕਿਉਂਕਿ ਇਸ ਮੌਕੇ ’ਤੇ ਸਮੁੱਚੇ ਪੰਜਾਬੀਆਂ ਦੇ ਹੱਕਾਂ ਦੀ ਖ਼ਾਤਰ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਦਿੱਲੀ ਵਿਚ ਠੰਢ ਦੌਰਾਨ ਧਰਨਾ ਮਾਰ ਕੇ ਬੈਠੇ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਇਸ ਹੱਕ ਸੱਚ ਦੀ ਇਸ ਲੜਾਈ ’ਚ ਕਿਸਾਨਾਂ ਅੰਦੋਲਨ ਦੀ ਜਿੱਤ ਲਈ ਵੀ ਅਰਦਾਸ ਕੀਤੀ ਗਈ। ਇਸ ਦੌਰਾਨ ਸਮੁੱਚੇ ਨਗਰ ਵਾਸੀਆਂ ਜਿਥੇ ਦਸਮ ਗੁਰੂ ਸਮੇਤ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਸ਼ਰਧਾ ਅਰਪਿਤ ਕੀਤੀ।