ਪੱਤਰ ਪ੍ਰੇਰਕ
ਸੰਦੌੜ, 29 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਫ਼ਦ ਨੇ ਭਾਰਤ ਦੀ ਰਾਸ਼ਟਰਪਤੀ ਦੇ ਨਾਮ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੂੰ ਪੱਤਰ ਸੌਂਪਿਆ। ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਬਲਜਿੰਦਰ ਪਾਲ ਸਿੰਘ ਸੰਗਾਲੀ ਅਤੇ ਜਸਵੀਰ ਸਿੰਘ ਕਾਕਾ ਨੇ ਦੱਸਿਆ ਕਿ ਭਾਰਤੀ ਫੌਜ ਦੇ ਮੁੱਖ ਜਰਨਲ ਵੱਲੋਂ ਪੁਰਾਤਨ ਸਮੇਂ ਤੋਂ ਫੌਜ ਵਿਚ ਨਿਰੰਤਰ ਚੱਲਦੀਆਂ ਆ ਰਹੀਆਂ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆਂ ਨਾਲ ਸਬੰਧਿਤ ਰੈਜੀਮੈਂਟਾਂ ਨੂੰ ਕਥਿਤ ਤੌਰ ’ਤੇ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੌਜ ਵਿੱਚ ਚੱਲਦੀਆਂ ਆ ਰਹੀਆਂ ਸਿੱਖ ਰੈਜਮੈਂਟਾਂ, ਸਿੱਖ ਲਾਇਟ ਇਨਫੈਟਰੀ, ਸਿੱਖ-9 ਅਤੇ ਹੋਰ ਸਿੱਖ ਰੈਜੀਮੈਂਟਾਂ ਨੂੰ ਖਤਮ ਕਰਕੇ ਉਨਾਂ ਨੂੰ ਇੰਡੀਅਨ ਫੌਜ ਦਾ ਹਿੰਦੂਤਵ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਫਖਰ ਵਾਲੇ ਇਤਿਹਾਸ ਨੂੰ ਖਤਮ ਕਰਨ ਦੀ ਸਾਜ਼ਿਸ ਮੰਦਭਾਗੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਇਸ ਸਾਰੇ ਵਰਤਾਰੇ ’ਤੇ ਤੁਰੰਤ ਰੋਕ ਲਗਾਈ ਜਾਵੇ। ਇਸ ਮੌਕੇ ਮੁਹੰਮਦ ਰੱਜਾਕ, ਕਮਲਜੀਤ ਸਿੰਘ ਅਤੇ ਦਿਲਬਾਗ ਸਿੰਘ ਮੌਜੂਦ ਸਨ।