ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਕਤੂਬਰ
ਨੈਸ਼ਨਲ ਪ੍ਰੋਗਰਾਮ ਫਾਰ ਪ੍ਰੋਵੈਨਸ਼ਨ ਐਡ ਕੰਟਰੋਲ ਆਫ ਕੈਸਰ, ਡਾਇਬਟੀਜ਼, ਕਾਰਡਿਊਵੈਸਕੂਲਰ ਡਜ਼ੀਜ਼ ਐਂਡ ਸਟਰੋਕ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕਰੋਨਾ ਦੌਰਾਨ ਲੋਕਾਂ ਦੀ ਸਿਹਤ ਸਬੰਧੀ ਖਾਸ ਦੇਖਭਾਲ ਲਈ ਚਿੱਠੀ ਜਾਰੀ ਕੀਤੀ ਗਈ । ਇਸ ਨੂੰ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੇ ਘਰ-ਘਰ ਤੱਕ ਪਹੁੰਚਾਉਣ ਲਈ ਸਮੂਹਿਕ ਸਿਹਤ ਕੇਂਦਰ ਭਾਦਸੋਂ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਗਿਆ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਾਨੂੰ ਚੰਗਾ ਤੇ ਤਾਜ਼ਾ ਭੋਜਨ ਖਾਣ ਸਮੇਤ ਸੈਰ ਅਤੇ ਕਸਰਤ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਅਤੇ ਏਐੱਨਐੱਮਜ਼ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚਿੱਠੀ ਦਾ ਸੁਨੇਹਾ ਘਰ ਘਰ ਤੱਕ ਪਹੁਚਾਇਆਂ ਜਾਵੇ ਤਾਂ ਜੋ ਸਾਰੇ ਲੋਕ ਆਪਣਾ ਸਿਹਤਮੰਦ ਜੀਵਨ ਬਤੀਤ ਕਰ ਸਕਣ। ਇਸ ਮੌਕੇ ਮੈਡੀਸਨ ਦੇ ਮਾਹਰ ਡਾ. ਅਮਨਦੀਪ ਸਿੰਘ ਕੈਂਸਰ ਅਤੇ ਸਟਰੋਕ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰਜੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਜਤਿੰਦਰ ਕਾਂਸਲ , ਡਾ. ਨਵਨੀਤ ਸਿੰਘ, ਡਾ. ਰਾਜੇਸ਼ ਅਰੋੜਾ, ਡਾ. ਨਵਨੀਤ ਕੌਰ, ਡਾ. ਪ੍ਰਭਸ਼ਰਨ ਬਰਾੜ ਹਾਜ਼ਰ ਸਨ।