ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਅਗਸਤ
ਉੱਤਰ ਪ੍ਰਦੇਸ਼ ਦੇ ਟੂਰਿਜ਼ਮ ਵਿਭਾਗ ਵੱਲੋਂ ਮਾਇੰਡਸੇਅਰ ਸੰਸਥਾ ਨਾਲ ਸਾਂਝੇ ਤੌਰ ਪਿਛਲੇ ਦਿਨੀਂ ਕਰਵਾਏ ਗਏ ਯੋਗਾ ਮਹਾਉਸਤਵ ਦੌਰਾਨ ਵੱਖ-ਵੱਖ ਤਰ੍ਹਾਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ’ਚ ਸਰਕਾਰੀ ਬਿਕਰਮ ਕਾਲਜ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਯੋਗਾ ਸਬੰਧੀ ਲਿਖਤੀ ਮੁਕਾਬਲੇ ’ਚ ਤੀਜਾ ਸਥਾਨ ਹਾਸਲ ਕੀਤਾ ਹੈ। ਵਿਭਾਗ ਵੱਲੋਂ 31 ਜੁਲਾਈ ਤੱਕ ਯੋਗਾ ਸਬੰਧੀ 10 ਮੁਕਾਬਲੇ ਕਰਵਾਉਣ ਲਈ ਆਨਲਾਈਨ ਮੁਕਾਬਲਾ ਕਰਵਾਇਆ ਗਿਆ ਸੀ। ਇਸ ’ਚ ਯੋਗਾ ਸਬੰਧੀ ਵੀਡੀਓ, ਲਿਖਤੀ ਮੁਕਾਬਲਾ, ਯੋਗਾ ਚਿੱਤਰ ਮੁਕਾਬਲਾ, ਆਵਾਜ਼ ਦਾ ਮੁਕਾਬਲਾ ਅਤੇ ਯੋਗਾ ਨਾਚ ਸਬੰਧੀ ਵੀਡੀਓਜ਼ ਮੰਗਵਾਏ ਗਏ ਸਨ। ਇਸ ਤਹਿਤ ਯੋਗਾ ਦੇ ਲਿਖਤੀ ਮੁਕਾਬਲੇ ’ਚ ਪਟਿਆਲਾ ਦੇ ਬਿਕਰਮ ਕਾਲਜ ਆਫ ਕਾਮਰਸ ਦੀ ਵਿਦਿਆਰਾਥਣ ਮਹਿਕਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਬਿਕਰਮ ਕਾਜਲ ਦੀ ਪ੍ਰਿੰਸੀਪਲ ਨੇ ਡਾ. ਕੁਸਮ ਲਤਾ ਨੇ ਮਹਿਕ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਹੈ।