ਸਰਬਜੀਤ ਸਿੰਘ ਭੰਗੂ
ਸਨੌਰ, 8 ਫਰਵਰੀ
ਹਲਕਾ ਸਨੌਰ ਤੋ ਅਕਾਲੀ ਵਿਧਾਇਕ ਅਤੇ ਹਰਿੰਦਰਪਾਲ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਚੰਗਾ ਬਲ ਮਿਲਿਆ, ਜਦੋਂ ਪਿੰਡ ਮਾੜੂ ’ਚ ਕਈ ਟਕਸਾਲੀ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ, ਵਿਧਾਇਕ ਨੇ ਕਿਹਾ ਕਿ ਕੁਰਸੀ ਖਾਤਰ ਲੀਰੋ ਲੀਰ ਹੋਈ ਕਾਂਗਰਸ ਨੂੰ ਛੱਡ ਛੱਡ ਕੇ ਲੋਕ ਹੋਰਨਾ ਪਾਰਟੀ ’ਚ ਜਾ ਰਹੇ ਹਨ। ਉਨ੍ਹਾਂ ਹੋਰ ਆਖਿਆ ਕਿ ‘ਆਪ’ ਜਿਹੜੀ ਸਾਫ਼ ਸੁਥਰਾ ਅਤੇ ਇਮਾਨਦਾਰ ਪ੍ਰਸ਼ਾਸਨ ਤੇ ਉਮੀਦਵਾਰ ਦੇਣ ਦੇ ਦਮਗਜ਼ੇ ਮਾਰ ਰਹੀ ਹੈ, ਦਾ ਚਿਹਰਾ ਵੀ ਸਾਫ਼ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੁਪਰੀਮੋ ਦਾ ਤਾਂ ਸਿਰਫ਼ ਪੰਜਾਬ ਨੂੰ ਲੁੱਟਣ ਦਾ ਹੀ ਮਨਸੂਬਾ ਹੈ, ਕਿਉਂਕਿ ਆਪ ਦੇ ਹੀ ਕਈ ਆਗੂ ਟਿਕਟਾਂ ਵੇਚਣ ਦੇ ਦੋਸ਼ ਲਾ ਰਹੇ ਹਨ। ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਰਣਜੀਤ ਸਿੰਘ ਪੰਚ, ਸੰਦੀਪ ਸਿੰਘ, ਨਵਜੋਤ ਸਿੰਘ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਬਲਦੇਵ ਸਿੰਘ, ਧਰਮਿੰਦਰ ਸਿੰਘ, ਤਲਵਿੰਦਰ ਸਿੰਘ, ਅਮਨਿੰਦਰ ਸਿੰਘ ਪ੍ਰਮੁਖ ਸਨ। ਇਸ ਮੌਕੇ ਸੋਨੂੰ ਬਘੌਰਾ, ਗੁਰਬਖਸ਼ ਟਿਵਾਣਾ, ਜਸਵੀਰ ਨੰਬਰਦਾਰ, ਅਕਾਸ਼ ਨੌਰੰਗਵਾਲ, ਜਸਪਿੰਦਰ ਸਿੰਘ ਰੰਧਾਵਾ, ਬਲਵੀਰ ਸਿੰਘ ਟਿਵਾਣਾ ਵੀ ਹਾਜ਼ਰ ਸਨ।