ਪੱਤਰ ਪ੍ਰੇਰਕ
ਰਾਜਪੁਰਾ, 2 ਸਤੰਬਰ
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵੱਲੋਂ ਮਨੁੱਖੀ ਸਮਾਜ ’ਤੇ ਪਏ ਕਰੋਨਾ ਰੂਪੀ ਕਹਿਰ ਤੋਂ ਮਨੁੱਖਤਾ ਦੇ ਉਭਰਨ ਉਪਰੰਤ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਸੁਨੇਹਾ ਦੇਣ ਵਾਸਤੇ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ, ਜਨਰਲ ਸਕੱਤਰ ਸੁਰਿੰਦਰ ਕੌਸ਼ਲ, ਵਿੱਤ ਸਕੱਤਰ ਠਾਕੁਰੀ ਖੁਰਾਣਾ ਅਤੇ ਸਕੱਤਰ ਵਿਨੈ ਨਿਰੰਕਾਰੀ ਦੀ ਅਗਵਾਈ ਵਿੱਚ ਕਾਲਜ ਦੇ ਸਰੀਰਕ ਸਿੱਖਿਆ ਅਤੇ ਐੱਨਸੀਸੀ ਵਿਭਾਗ ਵੱਲੋਂ ਮੈਰਾਥਨ ਕਰਵਾਈ ਗਈ। ਮੈਰਾਥਨ ਨੂੰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਹ ਮੈਰਾਥਨ ਪਟੇਲ ਕਾਲਜ ਤੋਂ ਆਰੰਭ ਹੋ ਕੇ ਲਬਿਰਟੀ ਚੌਂਕ ਤੋਂ ਹੁੰਦੀ ਹੋਈ ਵਾਪਸ ਕਾਲਜ ਦੇ ਵਿਹੜੇ ਵਿੱਚ ਸਮਾਪਤ ਹੋਈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਸੁਖਬੀਰ ਸਿੰਘ ਥਿੰਦ, ਪ੍ਰਿੰਸੀਪਲ ਅਸ਼ਵਨੀ ਕੁਮਾਰ ਵਰਮਾ ਨੇ ਲੜਕਿਆਂ ਵਿੱਚੋਂ ਮਨੀਸ਼ ਸ਼ਰਮਾ ਨੂੰ ਗੋਲਡ, ਗੁਰਜੋਤ ਸਿੰਘ ਸਿਲਵਰ ਅਤੇ ਹਰਸ਼ ਨੂੰ ਬਰਾਊਨਜ਼ ਮੈਡਲ ਜਦਕਿ ਵਿਦਿਆਰਥਣਾਂ ਵਿੱਚੋਂ ਕਾਜਲ ਨੂੰ ਗੋਲਡ, ਨੈਸੀ ਨੂੰ ਸਿਲਵਰ ਅਤੇ ਜਸਪ੍ਰੀਤ ਕੌਰ ਨੂੰ ਕਾਂਸੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਅਵਤਾਰ ਸਿੰਘ ਤੇ ਪ੍ਰੋ. ਸੰਦੀਪ ਕੌਰ ਨੂੰ ਗੋਲਡ, ਪ੍ਰੋ. ਜੈਦੀਪ ਸਿੰਘ ਤੇ ਪ੍ਰੋ. ਡਾ. ਦਲਬੀਰ ਕੌਰ ਨੂੰ ਸਿਲਵਰ, ਤਰਨਜੀਤ ਸਿੰਘ ਤੇ ਸਤਵਿੰਦਰ ਕੌਰ ਨੂੰ ਬਰਾਊਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ।