ਪੱਤਰ ਪ੍ਰੇਰਕ
ਦੇਵੀਗੜ੍ਹ, 5 ਜਨਵਰੀ
ਪਿਛਲੇ ਦਿਨੀਂ ਦਿੱਲੀ ਕਿਸਾਨ ਅੰਦੋਲਨ ਵਿੱਚ ਹਲਕਾ ਸਨੌਰ ਦੇ ਪਿੰਡ ਸਫੇੜਾ ਦੇ ਦੋ ਕਿਸਾਨਾ ਲਾਭ ਸਿੰਘ ਤੇ 22 ਸਾਲਾ ਗੁਰਪ੍ਰੀਤ ਸਿੰਘ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ। ਗੁਰਪ੍ਰੀਤ ਸਿੰਘ ਦੇ ਪਰਿਵਾਰ ਦੀ ਮਾਲੀ ਹਾਲਤ ਦੇਖਦੇ ਹੋਏ ਪਟਿਆਲਾ ਵਿੱਚ ਸਥਾਪਤ ਸੰਸਥਾ ਆਸਟ੍ਰੇਲੀਅਨ ਫੋਕ ਲਿਫਟ ਟਰੇਨਿੰਗ ਸੈਂਟਰ ਨੇ ਸ਼ਹੀਦ ਗੁਰਪ੍ਰੀਤ ਸਿੰਘ ਦੀ ਮਾਤਾ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਨਵਰੀ 2021 ਤੋਂ ਦੇਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਡਾਇਰੈਕਟਰ ਕਾਮਰੇਡ ਰਮੇਸ਼ ਆਜ਼ਾਦ ਨੇ ਦੱਸਿਆ ਕਿ ਪੈਨਸ਼ਨ ਦੀ ਪਹਿਲੀ ਕਿਸ਼ਤ ਪਿੰਡ ਸਫੇੜਾ ਦੇ ਸਰਪੰਚ ਨਰਿੰਦਰ ਸਿੰਘ ਦੀ ਮੌਜੂਦਗੀ ’ਚ ਸ਼ਹੀਦ ਦੀ ਮਾਤਾ ਨੂੰ ਦਿੱਤੀ ਗਈ ਹੈ। ਸਕੂਲ ਦੇ ਐੱਮ.ਡੀ. ਅਕਾਸ਼ਦੀਪ ਸਿੰਘ ਤੇ ਹੋਰਾਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।