ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਗਸਤ
ਕੇਂਦਰੀ ਜੇਲ੍ਹ ਪਟਿਆਲਾ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਮੈਡੀਕਲ ਕੈਂਪ ’ਚ ਹੱਡੀਆਂ, ਚਮੜੀ, ਛਾਤੀ, ਅੱਖਾਂ, ਮੈਡੀਸਨ, ਦੰਦਾਂ ਅਤੇ ਸਰਜਰੀ ਦੇ ਮਾਹਿਰਾਂ ਡਾਕਟਰਾਂ ਵੱਲੋਂ 500 ਦੇ ਕਰੀਬ ਕੈਦੀਆਂ ਅਤੇ ਹਵਾਲਾਤੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਮੌਕੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਨਰੇਸ਼ ਕੁਮਾਰ, ਚਮੜੀ ਦੇ ਡਾ. ਰਾਕੇਸ਼ ਤਿਲਕ, ਮੈਡੀਸਨ ਦੇ ਡਾ. ਪਰਮਿੰਦਰ ਪਾਲ ਸਿੰਘ, ਗਾਇਨੀਕੋਲੋਜਿਸਟ ਡਾ. ਏਕਤਾ, ਆਰਥੋ ਦੇ ਡਾ. ਕਰਨਵੀਰ ਸਿੰਘ, ਸਰਜਨ ਡਾ. ਅਸ਼ੀਸ਼ ਸ਼ਰਮਾ, ਦੰਦਾਂ ਦੇ ਡਾ. ਪ੍ਰੀਤੀ ਤੇ ਅੱਖਾਂ ਦੇ ਡਾ. ਦਿਵਜੋਤ ਕੌਰ ਨੇ ਕੈਦੀਆਂ ਤੇ ਹਵਾਲਾਤੀਆਂ ਦੀ ਜਾਂਚ ਕੀਤੀ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਜ਼ਿਲ੍ਹੇ ਦੀਆਂ ਹੋਰਨਾਂ ਜੇਲ੍ਹਾਂ ’ਚ ਵੀ ਲਗਾਏ ਜਾਣਗੇ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਕੈਂਪ ਹਰੇਕ ਤਿੰਨ ਮਹੀਨੇ ਬਾਅਦ ਲਗਾਏ ਜਾਣ। ਇਸ ਮੌਕੇ ਕੇਂਦਰੀ ਜੇਲ੍ਹ ਸੁਪਰਡੈਂਟ ਨੇ ਸ਼ਿਵਰਾਜ ਸਿੰਘ ਨੰਦਗੜ੍ਹ ਵੀ ਮੌਜੂਦ ਸਨ।