ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਗਊ ਸੈੱਸ ਇਕੱਠਾ ਕਰਨ ਅਤੇ ਗਊਸ਼ਾਲਾਵਾਂ ਦੀ ਸੰਭਾਲ ਲਈ ਇਹ ਸੈੱਸ ਕਮੇਟੀਆਂ ਨੂੰ ਸਮੇਂ ਸਿਰ ਸੌਂਪਣ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਨੁਮਾਇੰਦੇ, ਜ਼ਿਲ੍ਹੇ ਦੀਆਂ ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਤੇ ਪੀਐਸਪੀਸੀਐਲ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸਣੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਚੰਦਰ ਗੈਂਦ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਗਊ ਸੈੱਸ ਇਕੱਠਾ ਕਰ ਕੇ ਗਊਸ਼ਾਲਾਵਾਂ ਦੀ ਸੰਭਾਲ ਲਈ ਤੁਰੰਤ ਕਮੇਟੀਆਂ ਨੂੰ ਸੌਂਪਣ।