ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 9 ਅਗਸਤ
ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰ ਸਮਝੇ ਜਾਂਦੇ ਪ੍ਰਵੀਨ ਛਾਬੜਾ ਨੇ ਪਿੰਡਾਂ ਵਿਚ ਲੋਕਾਂ ਨੂੰ ਪਾਰਟੀ ਲਈ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਛਾਬੜਾ ਨੇ ਪੁਰਾਣੇ ਵਰਕਰਾਂ ਬਜ਼ੁਰਗ ਆਗੂ ਬੰਤ ਸਿੰਘ, ਧਰਮਿੰਦਰ ਸਿੰਘ ਬਸੰਤਪੁਰਾ, ਕੌਂਸਲਰ ਐਡਵੋਕੇਟ ਰਵਿੰਦਰ ਸਿੰਘ, ਜਸਬੀਰ ਚੰਦੂਆ ਆਦਿ ਸ਼ਾਮਲ ਨਾਲ ਪਿੰਡ ਚੰਦੂਆ ਖ਼ੁਰਦ ਵਿਚ ਮੀਟਿੰਗ ਕੀਤੀ। ਸ੍ਰੀ ਛਾਬੜਾ ਨੇ ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ਼ ਦੀ ਬਿਜਲੀ ਗਾਰੰਟੀ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਆਪਸ ਵਿਚ ਰਲ਼ੇ ਹੋਏ ਹਨ ਅਤੇ ਪੰਜਾਬ ਦਾ ਭਲਾ ਨਹੀਂ ਚਾਹੁੰਦੇ। ਕੈਪਟਨ ਦੇ ਘਰ ਘਰ ਰੁਜ਼ਗਾਰ ਦੇਣ ਦੀ ਗਾਰੰਟੀ ਸਣੇ ਹੋਰ ਵਾਅਦਿਆਂ ਦੀ ਵੀ ਫ਼ੂਕ ਨਿਕਲ ਚੁੱਕੀ ਹੈ ਪਰ ਕੇਜਰੀਵਾਲ਼ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ ਹੈ। ਇਸ ਮੌਕੇ ਰਾਕੇਸ਼ ਭਟੇੜੀ ਅਸ਼ੋਕ ਕੁਮਾਰ, ਸਾਬਕਾ ਸਰਪੰਚ ਬਲਦੇਵ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਗੋਲਾ, ਹਰੀਸ਼ ਸ਼ਰਮਾ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਵਰਕਰ ਮੌਜੂਦ ਸਨ।