ਪੱਤਰ ਪ੍ਰੇਰਕ
ਪਟਿਆਲਾ 6 ਮਈ
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਪਟਿਆਲਾ ਦੀ ਕਲਾਸ ਫੋਰ ਗੌਰਮਿੰਟ ਯੂਨੀਅਨ ਦੀ ਜ਼ਿਲ੍ਹਾ ਸਬ ਕਮੇਟੀ ਜੰਗਲਾਤ ਕਾਰਪੋਰੇਸ਼ਨ, ਜੰਗਲਾਤ ਵਿਭਾਗ ਜੰਗਲੀ ਜੀਵ, ਦੇ ਮੁਲਾਜ਼ਮਾਂ ਦਾ ਵਿੰਗ ਦਾ ਚੇਅਰਮੈਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਮਿੱਠੂ ਸਿੰਘ ਚੁਣਿਆ ਗਿਆ ਹੈ। ਉਸ ਨੇ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਮੁੱਖ ਮੰਤਰੀ ਨੂੰ ਮਿਲ ਕੇ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਮੰਗਾਂ ਮਨਾਉਣ ਦਾ ਯਤਨ ਕਰਨਗੇ। ਜੇਕਰ ਮੰਗ ਦਾ ਨਿਪਟਾਰਾ ਨਾ ਕੀਤਾ ਤਾਂ ਕਾਮੇ 10 ਮਈ ਨੂੰ ਪ੍ਰਾਜੈਕਟ ਦਫ਼ਤਰ ਅੱਗੇ ਰੈਲੀ ਕਰਨਗੇ। ਅੱਜ ਹੋਈ ਹੰਗਾਮੀ ਮੀਟਿੰਗ ਸਰਕਾਰੀ ਆਗੂ ਮਿੱਲ ਪ੍ਰਾਜੈਕਟ ਦਫ਼ਤਰ ਨਾਭਾ ਰੋਡ ਪਟਿਆਲਾ ਵਿੱਚ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮਿੱਠੂ ਸਿੰਘ ਸਤੌਜ ਨੂੰ ਸੰਸਥਾ ਦਾ ਚੇਅਰਮੈਨ ਚੁਣਿਆ ਗਿਆ। ਅੱਜ ਦੀ ਚੋਣ ਮੀਟਿੰਗ ਵਿੱਚ ਸੂਬਾ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿੱਚ ਕੁਲਵਿੰਦਰ ਸਿੰਘ ਪ੍ਰਧਾਨ ਜੰਗਲੀ ਜੀਵ, ਬੰਸੀ ਲਾਲ ਪ੍ਰਧਾਨ, ਫੂਡ ਸਮਕਾਲੀ, ਤਰਲੋਚਨ ਮਾੜੂ, ਪ੍ਰਧਾਨ ਜੰਗਲਾਤ ਵਿਭਾਗ, ਚੰਦਰਭਾਨ ਪ੍ਰਧਾਨ ਜੰਗਲਾਤ ਕਾਰਪੋਰੇਸ਼ਨ, ਅਮਰਜੀਤ ਧਾਲੀਵਾਲ ਪੈਨਸ਼ਨਰ ਆਗੂ, ਅਮਰਨਾਥ ਨਰੜੂ, ਹਰਨੇਕ ਸਿੰਘ ਪ੍ਰਧਾਨ ਸਿੰਚਾਈ ਵਿਭਾਗ, ਵਿਜੈ ਸ਼ਰਮਾ ਸ਼ਾਮਲ ਸਨ।