ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਇੱਥੇ ਹਾਰਟੀਕਲਚਰ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਪਟਿਆਲਾ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਬੂਟਾ ਲਾ ਕੇ ਕੀਤੀ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਿਭਾਗ ਦੇ ਬਾਗ਼ਬਾਨੀ ਅਫ਼ਸਰ ਡਾ. ਕੁਲਵਿੰਦਰ ਸਿੰਘ, ਇੰਸਪੈਕਟਰ ਨਾਜ਼ਰ ਸਿੰਘ ਸਮੇਤ ਹੋਰ ਕਈ ਅਧਿਕਾਰੀ, ਕਰਮਚਾਰੀ ਅਤੇ ਆਗੂ ਵੀ ਹਾਜ਼ਰ ਸਨ। ਇਸ ਦੌਰਾਨ ਵਿਧਾਇਕ ਸ੍ਰੀ ਕੋਹਲੀ ਨੇ ਆਖਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਤੇ ਪਟਿਆਲਾ ਨੂੰ ਹਰਿਆ ਭਰਿਆ ਬਣਾਉਣ ਲਈ ਅੱਜ ਉਨ੍ਹਾਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਆਖਿਆ ਕਿ ਪਟਿਆਲਾ ਵਿਚ 10 ਹਜ਼ਾਰ ਦਰੱਖਤ ਲਗਾਏ ਜਾਣਗੇ ਤੇ ਅੱਜ 400 ਬੂਟੇ ਜਿਨ੍ਹਾਂ ਵਿੱਚ 100 ਜਾਮੁਣ ਦੇ ਅਤੇ 300 ਦੇ ਕਰੀਬ ਅਮਲਤਾਸ ਦੇ ਬੂਟੇ ਲਗਾਏ ਗਏ ਹਨ।