ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜਨਵਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ’ ‘ਬਸੇਰਾ’ ਤਹਿਤ ਲੋਕਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਪਟਿਆਲਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਹੋਇਆ। ਇਸ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕੀਤੀ। ਇਸ ਮੌਕੇ ਚਾਰ ਲਾਭਪਾਤਰੀਆਂ ਨੂੰ ਮਾਲਕੀ ਦੇ ਹੱਕ ਦੇ ਪੱਤਰ ਵੀ ਸੌਂਪੇ ।ਇਸ ਮੌਕੇ ਕੇ ਕੇ ਸ਼ਰਮਾ, ਸੰਤੋਖ ਸਿੰਘ, ਗੁਰਸ਼ਰਨ ਕੌਰ ਰੰਧਾਵਾ, ਹਨੀ ਸੇਖੋਂ, ਰਾਜ ਕੌਰ, ਜਸਬੀਰ ਇੰਦਰ ਢੀਂਡਸਾ, ਕੇ ਕੇ ਸਹਿਗਲ, ਰਜਨੀਸ਼ ਸ਼ੋਰੀ, ਯੋਗਿੰਦਰ ਯੋਗੀ, ਵਿਨਤੀ ਸੰਗਰ, ਗੁਰਦੀਪ ਊਂਟਸਰ, ਕੇ ਕੇ ਮਲਹੋਤਰਾ, ਕਿਰਨ ਢਿੱਲੋਂ, ਅਨੁਜ ਖੋਸਲਾ, ਸੰਜੀਵ ਸ਼ਰਮਾ ਆਦਿ ਆਗਆਂ ਸਮੇਤ ਅਧਿਕਾਰੀ ਵੀ ਮੌਜੂਦ ਸਨ।