ਪਟਿਆਲਾ: ਇੱਥੇ ਬੀਤੇ ਦਿਨੀਂ ਨਾਭਾ ਰੋਡ ਸਥਿਤ ਪਟਿਆਲਾ ਵਿਚਲੀ ਬਾਬੂ ਸਿੰਘ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਕਰਨ ਕੁਮਾਰ ਪੁੱਤਰ ਓਮ ਪ੍ਰਕਾਸ਼ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨਾਂ ’ਚੋਂ ਬਹੁਤਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੰਪਰਕ ਕਰਨ ’ਤੇ ਭਾਵੇਂ ਪੁਲੀਸ ਅਧਿਕਾਰੀ ਗ੍ਰਿਫਤਾਰੀ ਦੀ ਗੱਲ ਤਾਂ ਸਵੀਕਾਰ ਰਹੇ ਹਨ, ਪਰ ਤਰਕ ਸੀ ਕਿ ਇਸ ਸਬੰਧੀ ਅਜੇ ਦਸਤਾਵੇਜ਼ੀ ਕਾਰਵਾਈ ਚੱਲ ਰਹੀ ਹੈ ਅਤੇ ਕੱਲ੍ਹ ਤੱਕ ਤਸਵੀਰ ਸਾਫ਼ ਹੋ ਜਾਵੇਗੀ। ਪਤਾ ਲੱਗਾ ਹੈ ਕਿ ਪੁਲੀਸ ਵੱਲੋਂ ਇਸ ਘਟਨਾ ਦੀ ਸਾਹਮਣੇ ਆਈ ਸੀਸੀਟੀਵੀ ਫੁਟੇਜ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਇਸ ਮਾਮਲੇ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ 9 ਸਤੰਬਰ ਨੂੰ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। -ਖੇਤਰੀ ਪ੍ਰਤੀਨਿਧ