ਪੱਤਰ ਪ੍ਰੇਰਕ
ਰਾਜਪੁਰਾ, 11 ਮਈ
ਨਾਭਾ ਪਾਵਰ ਲਿਮਟਿਡ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦੁਆਰਾ ਕਾਰਪੋਰੇਟ ਅਤੇ ਸਮਾਜਿਕ ਜ਼ਿੰਮੇਵਾਰੀ ਤਹਿਤ ਕੀਤੇ ਜਾ ਰਹੇ ਬੇਹਤਰੀਨ ਕਾਰਜਾਂ ਨੂੰ ਦੇਖਦੇ ਹੋਏ ਕੌਮੀ ਗੋਲਡਨ ਪੀਕੌਕ ਸਮਾਜਿਕ ਜ਼ਿੰਮੇਵਾਰੀ ਐਵਾਰਡ-2020 ਨਾਲ ਨਿਵਾਜਿਆ ਗਿਆ ਹੈ। ਇਹ ਐਵਾਰਡ ਐੱਨ.ਪੀ.ਐੱਲ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਸੀ.ਐੱਸ.ਆਰ ਦੀਆਂ ਗਤੀਵਿਧੀਆਂ ਲਈ ਉੱਚ ਪੱਧਰੀ ਪ੍ਰਦਰਸ਼ਨ ਕਰਨ ਲਈ ਦਿੱਤਾ ਗਿਆ ਹੈ। ਐੱਲ ਐਂਡ ਟੀ ਨਾਭਾ ਪਾਵਰ ਲਿਮਟਿਡ ਦੇ ਸੀ.ਈ.ਓ ਅੱਥਲ ਸਹਾਬ ਨੇ ਦੱਸਿਆ ਕਿ ਐਵਾਰਡ ਦੇ ਨਤੀਜਿਆਂ ਦਾ ਐਲਾਨ ਲੰਘੇ ਵੀਰਵਾਰ ਭਾਰਤ ਦੇ ਸਾਬਕਾ ਚੀਫ ਜਸਟਿਸ, ਜੋ ਕਿ ਭਾਰਤ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰਾਸ਼ਟਰੀ ਸੰਵਿਧਾਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਸਟਿਸ ਐੱਮ.ਐੱਨ ਵੈਂਟਾਚਲਿਯਾ ਦੀ ਪ੍ਰਧਾਨਗੀ ਵਾਲੀ ਇੱਕ ਉਚ ਪੱਧਰੀ ਪੈਨਲ ਦੁਆਰਾ ਦਿੱਤਾ ਗਿਆ ਹੈ। ਗੋਲਡਨ ਪੀਕੌਕ ਐਵਾਰਡਜ਼ ਵੱਲੋਂ ਨਾਭਾ ਪਾਵਰ ਲਿਮਟਿਡ ਨੂੰ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਸਕੋਰ ਦਿੱਤੇ ਗਏ ਹਨ। ਇਸ ਨੂੰ ਆਪਣੀ ਸੀ.ਐੱਸ.ਆਰ ਪਹਿਲਕਦਮੀਆਂ ਦੁਆਰਾ ਸਥਾਨਕ ਲੋਕਾਂ ਅਤੇ ਉਨ੍ਹਾਂ ਦੀ ਸਮਾਜਿਕ ਉਨਤੀ ਲਈ ਪ੍ਰੋਗਰਾਮ ਚਲਾਉਣ ਵਾਲੀ ਇੱਕ ਵਧੀਆ ਕੰਪਨੀ ਵਜੋਂ ਚੁਣਿਆ ਗਿਆ ਹੈ।