ਮੁੱਖ ਅੰਸ਼
- ਹਮਖਿਆਲੀ ਧਿਰਾਂ ਦੀ ਸਾਂਝੀ ਸਰਕਾਰ ਬਣਨ ਦੀ ਆਸ ਜਤਾਈ
- ਅਕਾਲੀ ਦਲ (ਡ) ਦੀ ਭੂਮਿਕਾ ਅਹਿਮ ਹੋਣ ਦਾ ਦਾਅਵਾ
ਖੇਤਰੀ ਪ੍ਰਤੀਨਿਧ
ਪਟਿਆਲਾ 14 ਮਾਰਚ
ਪੰਜਾਬ ’ਚ ਨਵੇਂ ਉਭਰੇ ਸਮੀਕਰਨਾ ਦੌਰਾਨ ਰਵਾਇਤੀ ਸਿਆਸੀ ਪਾਰਟੀਆਂ ਪ੍ਰਤੀ ਲੋਕਾਂ ਦਾ ਮੋਹ ਭੰਗ ਚੁੱਕਿਆ ਹੈ ਜਿਸ ਦੇ ਚੱਲਦਿਆਂ ਐਤਕੀਂ ਕੋਈ ਵੀ ਧਿਰ ਸਪੱਸ਼ਟ ਬਹੁਮੱਤ ਹਾਸਲ ਨਹੀਂ ਕਰ ਸਕੇਗੀ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪ੍ਰਤੀ ਤਾਂ ਲੋਕ ਮਨਾਂ ’ਚ ਕਾਫੀ ਨਫਰਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਨੇ ਢੀਂਡਸਾ ਨੇ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਪੰਜਾਬ ਵਿਚ ਵੱਖ ਵੱਖ ਹਮਖਿਆਲੀ ਧਿਰਾਂ ਦੇ ਗੱਠਜੋੜ ਦੀ ਸਰਕਾਰ ਬਣੇਗੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੀ ਭੂਮਿਕਾ ਅਹਿਮ ਹੋਵੇਗੀ ਤੇ ਸੰਯੁਕਤ ਕਿਸਾਨ ਮੋਰਚਾ ਵੀ ਵੱਡੀ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਅੱਜ ਪਟਿਆਲਾ ’ਚ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸਾਬਕਾ ਡੀਐੱਸਪੀ ਨਾਹਰ ਸਿੰਘ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ, ਜ਼ਿਲ੍ਹਾ ਪ੍ਰਧਾਨ ਰਣਧੀਰ ਰੱਖੜਾ, ਅਨੂਪਇੰਦਰ ਕੌਰ ਸੰਧੂ, ਗੁਰਬਚਨ ਨਾਨੋਕੀ, ਅਰਵਿੰਦਰ ਸ਼ਾਹਪੁਰ, ਜਗਜੀਤ ਮਾਂਗੇਵਾਲ, ਭੋਲਾ ਸਿੰਘ ਗਿੱਲਫੱਤੀ, ਜਥੇਦਾਰ ਮੱਖਣ ਸਿੰਘ ਤੇ ਗੁਰਮੇਲ ਮਹਿਰਾਜ ਆਦਿ ਹਾਜ਼ਰ ਸਨ।