ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 1 ਨਵੰਬਰ
ਆਧੁਨਿਕ ਯੁੱਗ ਵਿੱਚ ਮਿੱਟੀ ਦੇ ਦੀਵਿਆਂ ਦੀ ਥਾਂ ਇਲੈਕਟ੍ਰਾਨਿਕ ਲੜੀਆਂ ਨੇ ਲੈ ਲਈ ਹੈ। ਇਸ ਦੇ ਬਾਵਜੂਦ ਪਿੰਡ ਜਾਫਰਪੁਰ ਦਾ ਨਿੱਕਾ ਖਾਨ ਪੁਰਾਣੇ ਜ਼ਮਾਨੇ ਵਿੱਚ ਵਿਕਣ ਵਾਲੇ ਮਿੱਟੀ ਦੇ ਦੀਵੇ ਅਤੇ ਕੁੱਜੀਆਂ ਦੇ ਵਿਰਸੇ ਨੂੰ ਸੰਭਾਲੀ ਬੈਠਾ ਹੈ।
ਨਿੱਕਾ ਖਾਨ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਲੋਕ ਮਿੱਟੀ ਦੇ ਦੀਵੇ ਦੀਵਾਲੀ ਮੌਕੇ ਬਹੁਤ ਘੱਟ ਖਰੀਦਦੇ ਹਨ ਅਤੇ ਬਾਜ਼ਾਰ ਵਿੱਚੋਂ ਰੰਗ-ਬਿਰੰਗੀਆਂ ਲੜੀਆਂ ਲਿਆ ਕੇ ਆਪਣੇ ਘਰਾਂ ’ਤੇ ਲਗਾ ਕੇ ਆਪਣਾ ਮਨ ਪਰਚਾਵਾ ਕਰ ਲੈਂਦੇ ਹਨ ਪਰ ਉਨ੍ਹਾਂ ਨੇ ਆਪਣਾ ਜੱਦੀ ਪੁਸ਼ਤੀ ਕੰਮ ਨਹੀਂ ਛੱਡਿਆ ਅਤੇ ਉਹ ਦੀਵਾਲੀ ਮੌਕੇ ਤਿੰਨ-ਚਾਰ ਦਿਨਾਂ ਵਿੱਚ ਮਿੱਟੀ ਦੇ ਦੀਵੇ ਤੇ ਕੁੱਜੀਆਂ ਬਣਾ ਕੇ ਬਾਜ਼ਾਰ ਵਿੱਚ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਉਨ੍ਹਾਂ ਦਾ ਪੁੱਤਰ ਬਸ਼ੀਰ ਖਾਨ ਵੀ ਹੱਥ ਵਟਾਉਂਂਦਾ ਹੈ। ਨਿੱਕਾ ਖਾਨ ਦਾ ਕਹਿਣਾ ਹੈ ਕਿ ਬੇਸ਼ੱਕ ਹੁਣ ਇਸ ਕੰਮ ਵਿੱਚ ਬਹੁਤਾ ਮੁਨਾਫਾ ਨਹੀਂ ਰਹਿ ਗਿਆ ਪਰ ਫਿਰ ਵੀ ਉਹ ਇਸ ਜੱਦੀ ਪੁਸ਼ਤੀ ਕੰਮ ਛੱਡ ਨਹੀਂ ਸਕਦੇ ਅਤੇ ਇਸ ਕੰਮ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਇਸ ਨੂੰ ਆਪਣੇ ਕਾਰੋਬਾਰ ਵਿੱਚ ਵਰਤਦੇ ਹਨ।