ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 19 ਮਈ
ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਅੱਜ ਵਾਰਡ ਨੰਬਰ-21 ਮਿਰਚ ਮੰਡੀ ਵਿੱਚ ਨਵੇਂ ਸਿਰੇ ਤੋਂ ਪੀਣ ਵਾਲੇ ਸਾਫ਼ ਪਾਣੀ ਦੀ ਪਾਈਪਲਾਈਨ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਣ ਕਾਰਨ ਮਿਰਚ ਮੰਡੀ ਵਿਚ ਕਈ ਲੋਕ ਬਿਮਾਰ ਪੈ ਗਏ ਸਨ ਅਤੇ ਚਾਰ ਬੱਚਿਆਂ ਦੀ ਦੂਸ਼ਿਤ ਪਾਣੀ ਪੀਣ ਕਾਰਨ ਮੌਤ ਹੋ ਗਈ ਸੀ। ਵਿਧਾਇਕਾ ਨੇ ਕਿਹਾ ਕਿ ਰਾਜਪੁਰਾ ਹਲਕੇ ਵਿਚ ਬਹੁਤ ਸਾਰੀਆਂ ਇਹੋ ਜਿਹੀਆਂ ਕਲੋਨੀਆਂ ਹਨ, ਜਿੱਥੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ, ਇਸ ਸਮੱਸਿਆ ਤੋਂ ਬਹੁਤ ਜਲਦ ਰਾਜਪੁਰਾ ਵਾਸੀਆਂ ਨੂੰ ਛੁਟਕਾਰਾ ਦਿਵਾਇਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਧਮੌਲੀ, ਅਮਰਿੰਦਰ ਮੀਰੀ ਪੀਏ, ਅਮਨ ਸੈਣੀ ਮੀਡੀਆ ਸਲਾਹਕਾਰ, ਧਨਵੰਤ ਸਿੰਘ, ਕੌਂਸਲਰ ਬਿਕਰਮ ਸਿੰਘ ਕੰਡੇਵਾਲ਼ਾ, ਮਹਿੰਦਰ ਸਿੰਘ, ਦਲੀਪ ਸਿੰਘ ਸੇਵਾ ਮੁਕਤ ਡੀਐਸਪੀ, ਡਾ. ਚਰਨ ਕਮਲ ਧੀਮਾਨ ਤੋਂ ਇਲਾਵਾ ਹੋਰ ਪਾਰਟੀ ਵਰਕਰ ਮੌਜੂਦ ਸਨ।