ਦੇਵੀਗੜ੍ਹ (ਪੱਤਰ ਪ੍ਰੇਰਕ): ਥਾਣਾ ਜੁਲਕਾਂ ਪੁਲੀਸ ਨੇ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਨ ਸਬੰਧੀ 1 ਕਰੋੜ 62 ਲੱਖ ਦੀ ਧੋਖਾਧੜੀ ਕਰਨ ’ਤੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਜੋਧਪੁਰ ਦੇ ਬਲਦੀਪ ਸਿੰਘ ਤੇ ਉਸ ਦੇ ਸਾਥੀ ਅਮਰਜੀਤ ਸਿੰਘ ਵਾਸੀ ਪਿੰਡ ਪਠਾਣਮਾਜਰਾ ਨੇ ਆਪਣੇ ਗਾਹਕਾਂ ਦੀਆਂ ਵਿਦੇਸ਼ ਜਾਣ ਲਈ ਹਵਾਈ ਟਿਕਟਾਂ ਲੈਣ ਲਈ ਮੁਲਜ਼ਮਾਂ ਨੂੰ 1 ਕਰੋੜ 62 ਲੱਖ ਰੁਪਏ ਦਿੱਤੇ ਸਨ। ਮੁਲਜ਼ਮਾਂ ਨੇ ਉਨ੍ਹਾਂ ਦੇ ਗਾਹਕਾਂ ਦੀਆਂ ਜਾਅਲੀ ਟਿਕਟਾਂ ਕਰਵਾ ਦਿੱਤੀਆਂ। ਪੁਲੀਸ ਨੇ ਚੇਤਨ ਗੋਇਲ, ਵੰਸ਼ ਗੋਇਲ, ਨੇਹਾ ਸ਼ਰਮਾ ਆਦਿ ਖ਼ਿਲਾਫ਼ ਕੇਸ ਦਰਜ ਕੀਤਾ ਹੈ।