ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 29 ਜੂਨ
ਸ਼ੰਭੂ ਪੁਲੀਸ ਵੱਲੋਂ ਗਸ਼ਤ ਦੌਰਾਨ ਇਕ ਵਿਅਕਤੀ ਕੋਲੋਂ 1 ਕਿੱਲੋ 500 ਗਰਾਮ ਅਫ਼ੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਐੱਸਆਈ ਬਹਾਦਰ ਰਾਮ ਸਮੇਤ ਪੁਲੀਸ ਪਾਰਟੀ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੁਲੀਸ ਨੂੰ ਇਕ ਕਿੱਲੋ 500 ਗਰਾਮ ਅਫ਼ੀਮ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਮੁਲਜ਼ਮ ਦੀ ਪਹਿਚਾਣ ਰਿਤੇਸ਼ ਸ਼ਾਹ ਵਾਸੀ ਪਿੰਡ ਜਾਦੋਪੁਰ ਥਾਣਾ ਜਾਦੋਪੁਰ ਜ਼ਿਲ੍ਹਾ ਗੋਪਾਲ ਗੰਜ ਬਿਹਾਰ ਵਜੋਂ ਹੋਈ ਹੈ।