ਪੱਤਰ ਪ੍ਰੇਰਕ
ਪਟਿਆਲਾ 6 ਮਾਰਚ
ਡਿਪਲੋਮਾ ਇੰਜਨੀਅਰਜ਼ ਐਸੋਸੀਏਸ਼ਨ ਪੰਜਾਬ ਅਤੇ ਡਰਾਇੰਗ ਸਟਾਫ਼ ਐਸੋਸੀਏਸ਼ਨ ਪੰਜਾਬ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਰਿਟਾਇਰਡ ਜੂਨੀਅਰ ਇੰਜਨੀਅਰਾਂ ਅਤੇ ਰਿਟਾਇਰਡ ਡਰਾਇੰਗ ਕਾਡਰ ਨੂੰ ਵਿਭਾਗ ਅੰਦਰ ਮੁੜ ਭਰਤੀ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਵਿਭਾਗ ਦੀਆਂ ਦੋਵਾਂ ਜਥੇਬੰਦੀਆਂ ਦੀ ਸਾਂਝੀ ਸੂਬਾਈ ਮੀਟਿੰਗ ਤੋਂ ਬਾਅਦ ਸੂਬਾਈ ਆਗੂਆਂ ਸੁਖਮਿੰਦਰ ਸਿੰਘ ਲਵਲੀ, ਮਨਜੀਤ ਸਿੰਘ ਸ਼ਤਾਬ, ਕਰਮਜੀਤ ਸਿੰਘ ਬੀਹਲਾ ਤੇ ਗਗਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਬੇਰੁਜ਼ਗਾਰਾਂ ਦੀ ਰੈਗੂਲਰ ਭਰਤੀ ਦੀ ਥਾਂ ਪਹਿਲਾਂ ਹੀ ਰਿਟਾਇਰਡ ਤੇ ਪੈਨਸ਼ਨ ਲੈ ਰਹੇ ਵਿਅਕਤੀਆਂ ਨੂੰ ਮੁੜ ਭਰਤੀ ਕਰਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ।