ਖੇਤਰੀ ਪ੍ਰਤੀਨਿਧ
ਸਨੌਰ (ਪਟਿਆਲਾ), 11 ਫਰਵਰੀ
ਹਲਕਾ ਸਨੌਰ ਵਿੱਚ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਖੇਤੀਬਾੜੀ ਵਿਕਾਸ ਬੈਂਕ ਦੇਵੀਗੜ੍ਹ ਲੋਨ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ ਅੱਜ ਆਪਣੇ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਅਕਾਲੀ ਵਿਧਾਇਕ ਅਤੇ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ ਨੇ ਸਿਰੋਪਾ ਪਾ ਕੇ ਸਵਾਗਤ ਕੀਤਾ ਹੈ। ਚੰਦੂਮਾਜਰਾ ਨੇ ਜਿਥੇ ਹਲਕੇ ਦੇ ਕਾਂਗਰਸੀ ਆਗੂਆਂ ’ਤੇ ਲੋਕਾਂ ਦੀ ਲੁੱਟ ਖਸੁੱਟ ਕਰਨ ਦੇ ਦੋਸ਼ ਲਾਏ, ਉੱਥੇ ਉਨ੍ਹਾਂ ਨੇ ਹਲਕੇ ਦੇ ‘ਆਪ’ ਉਮੀਦਵਾਰ ’ਤੇ ਵੀ ਲੋਕਾਂ ਨੂੰ ਗੁੁੰਮਰਾਹ ਕਰਨ ਦੇ ਦੋਸ਼ ਲਾਏ।
ਇਸੇ ਦੌਰਾਨ ਚੰਦੂਮਾਜਰਾ ਪਰਿਵਾਰ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਦਾ ਕਹਿਣਾ ਸੀ ਕਿ ਪਿਛਲੇ ਕੁਝ ਹੀ ਦਿਨਾ ’ਚ ਹਲਕੇ ਦੇ ਸੈਂਕੜੈ ਕਾਂਗਰਸੀ ਅਤੇ ‘ਆਪ’ ਪਰਿਵਾਰ ਅਕਾਲੀ ਦਲ ’ਚ ਸ਼ਾਮਲ ਹੋ ਕੇ ਹਰਿੰਦਰਪਾਲ ਚੰਦੂਮਾਜਰਾ ਦੀ ਪਿੱਠ ’ਤੇ ਆ ਖਲੋਤੇ ਹਨ। ਇਸ ਮੌਕੇ ਪਰਮਜੀਤ ਸਿੰਘ ਮਹਿਮੂਦਪੁਰ ਨੂੰ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ।
ਇਸ ਮੌਕੇ ਜਗਜੀਤ ਕੋਹਲੀ, ਕਰਨੈਲ ਉਪਲੀ, ਗੁਰਜੀਤ ਉਪਲੀ, ਹਰਫੂਲ ਬੋਸਰ, ਲਾਲੀ ਮਹਿਮੂਦਪੁਰ, ਅੰਗਰੇਜ਼ ਸਿੰਘ ਘੜਾਮ, ਸ਼ਾਨਵੀਰ ਸਿੰਘ ਬ੍ਰਹਮਪੁਰ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਪ੍ਰੀਤਮ ਸਿੰਘ, ਅਮਰਜੀਤ ਸਿੰਘ ਢਿੱਲੋਂ, ਰਾਮ ਸਿੰਘ ਭੁਨਰਹੇੜੀ, ਸੁਰਜੀਤ ਸਿੰਘ ਪਰੋਹੜ ਤੇ ਬਲਵਿੰਦਰ ਸਿੰਘ ਹੁਸੈਨਪੁਰਾ ਵੀ ਹਾਜ਼ਰ ਸਨ।