ਪਾਤੜਾਂ: ਕਰੋਨਾ ਮਹਾਂਮਾਰੀ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਟੀਕਾਕਰਨ ਅਭਿਆਨ ਦੌਰਾਨ ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਗੁਲਾਹੜ ਦੀ ਗ੍ਰਾਮ ਪੰਚਾਇਤ ਵੱਲੋਂ ਪੇਂਡੂ ਸੌ ਪ੍ਰਤੀਸ਼ਤ ਵੈਕਸੀਨੇਸ਼ਨ ਕੀਤੇ ਜਾਣ ਨੂੰ ਲੈ ਕੇ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਐੱਸ ਡੀ ਐੱਮ ਪਾਤੜਾਂ ਡਾ ਪਾਲਿਕਾ ਅਰੋੜਾ ਵੱਲੋਂ ਪਿੰਡ ਗੁਲਾਹੜ ਦੇ ਸਰਪੰਚ ਬੂਟਾ ਸਿੰਘ ਨੂੰ ਸਨਮਾਨਤ ਕੀਤਾ ਗਿਆ। ਐੱਸਡੀਐੱਮ ਡਾ ਅਰੋੜਾ ਨੇ ਕਿਹਾ ਕਿ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਟੀਕਾਕਰਨ ਬੇਹੱਦ ਜ਼ਰੂਰੀ ਹੈ। -ਪੱਤਰ ਪ੍ਰੇਰਕ