ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 25 ਅਕਤੂਬਰ
ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ ਖਲੌਰ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤ ਖਲੌਰ ਦੀ ਨਵੀਂ ਚੁਣੀ ਗਈ ਸਰਪੰਚ ਕੁਲਦੀਪ ਕੌਰ, ਪੰਚ ਗੁਰਧਿਆਨ ਸਿੰਘ, ਜੈਪਾਲ ਸਿੰਘ, ਸ਼ਮਸ਼ੇਰ ਸਿੰਘ, ਸੰਤੋਖ ਸਿੰਘ, ਜਸਵਿੰਦਰ ਕੌਰ, ਸਤਵਿੰਦਰ ਕੌਰ, ਭੁਪਿੰਦਰ ਕੌਰ ਵੱਲੋਂ ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਦੇ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਨਵੀਂ ਚੁਣੀ ਗਈ ਗ੍ਰਾਮ ਪੰਚਾਇਤ ਨੂੰ ਵਧਾਈਆਂ ਦਿੰਦਿਆਂ ਫੁੱਲਾਂ ਦੇ ਹਾਰ ਅਤੇ ਸਿਰੋਪੇ ਪਾ ਕੇ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਖਲੌਰ ਨੇ ਸਰਬ-ਸੰਮਤੀ ਨਾਲ ਪੰਚਾਇਤ ਦਾ ਗਠਨ ਕੀਤਾ ਹੈ ਜੋ ਵਧਾਈ ਦੇ ਪਾਤਰ ਹਨ। ਇਸ ਮੌਕੇ ਐਡਵੋਕੇਟ ਲਵਿਸ਼ ਮਿੱਤਲ, ਬਲਾਕ ਪ੍ਰਧਾਨ ਜਗਦੀਪ ਸਿੰਘ ਅਲੂਣਾ ਸਣੇ ਪਿੰਡ ਖਲੌਰ ਦੇ ਵਸਨੀਕ ਹਾਜ਼ਰ ਸਨ।