ਖੇਤਰੀ ਪ੍ਰਤੀਨਿਧ
ਪਟਿਆਲਾ, 18 ਸਤੰਬਰ
ਡਾ. ਪਰਮਜੀਤ ਕੌਰ ਵੱਲੋਂ ਲਿਖੀ ਪੁਸਤਕ ‘ਭਾਈ ਕਾਨ੍ਹ ਸਿੰਘ ਨਾਭਾ ਆਧੁਨਿਕ ਸਿੱਖ ਇਤਿਹਾਸਕਾਰ’ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਦਫ਼ਤਰ ਵਿਚ ਰਿਲੀਜ਼ ਕੀਤੀ ਗਈ। ਲੇਖਿਕਾ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਇਸ ਪੁਸਤਕ ਵਿਚ ਮਹਾਨ ਕੋਸ਼ ਦੀਆਂ ਐਂਟਰੀਆਂ ਨੂੰ ਅਧਾਰ ਬਣਾ ਕੇ ਭਾਈ ਸਾਹਿਬ ਦੇ ਇੱਕ ਸਾਹਿਤਕਾਰ, ਵਿਆਖਿਆਕਾਰ ਅਤੇ ਇੱਕ ਇਤਿਹਾਸਕਾਰ ਵਜੋਂ ਯੋਗਦਾਨ ਨੂੰ ਦਰਸਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ, ਸਾਬਕਾ ਸੂਬੇਦਾਰ ਹਰਦਿਆਲ ਸਿੰਘ, ਸਾਹਿਤਕਾਰ ਡਾ. ਜਗਮੇਲ ਸਿੰਘ ਭਾਠੂਆਂ ਅਤੇ ਡਾ. ਲਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ। ਵਾਈਸ ਚਾਂਸਲਰ ਨੇ ਇਸ ਕਾਰਜ ਲਈ ਲੇਖਿਕਾ ਨੂੰ ਮੁਬਾਰਕਬਾਦ ਵੀ ਦਿੱਤੀ।
ਪੁਸਤਕ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਭੰਗੂ